ਨਵੀਂ ਦਿੱਲੀ : ਇੱਥੇ ਹਵਾਈ ਅੱਡੇ ‘ਤੇ ਵੀਰਵਾਰ ਦੁਪਹਿਰ ਵੇਲੇ ਸਪਾਈਸ ਜੈੱਟ ਦਾ ਜਹਾਜ਼ ਪਾਰਕਿੰਗ ਏਰੀਏ ਵਿੱਚ ਖੜ੍ਹੇ ਅਕਾਸਾ ਏਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਕਾਰਨ ਦੋਵਾਂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ, ਪਰ ਸਾਰੇ ਯਾਤਰੀ ਅਤੇ ਕਰਿਊ ਮੈਂਬਰ ਸੁਰੱਖਿਅਤ ਹਨ। ਸਪਾਈਸ ਜੈੱਟ ਦੇ ਬੁਲਾਰੇ ਅਨੁਸਾਰ ਇਸ ਘਟਨਾ ਵਿੱਚ ਉਨ੍ਹਾ ਦੇ ਜਹਾਜ਼ ਦੇ ਸੱਜੇ ਖੰਭ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਅਕਾਸਾ ਦੇ ਜਹਾਜ਼ ਦੇ ਪੱਖੇ ਨੂੰ ਵੀ ਸੱਟ ਵੱਜੀ ਹੈ। ਟੱਕਰ ਉਦੋਂ ਹੋਈ, ਜਦੋਂ ਲੇਹ ਤੋਂ ਆਇਆ ਸਪਾਈਸ ਜੈੱਟ ਦਾ ਜਹਾਜ਼ ਗੇਟ ਵੱਲ ਵਧ ਰਿਹਾ ਸੀ ਅਤੇ ਅਕਾਸਾ ਏਅਰ ਦਾ ਜਹਾਜ਼ ਹੈਦਰਾਬਾਦ ਜਾਣ ਲਈ ਪੁਸ਼ਬੈਕ ਕਰ ਰਿਹਾ ਸੀ।



