ਪਰਥ : ਸਿੰਗਾਪੁਰ ਤੋਂ ਪਰਥ ਜਾ ਰਹੀ ਕੌਮਾਂਤਰੀ ਉਡਾਣ ਦੌਰਾਨ ਇੱਕ ਮਹਿਲਾ ਯਾਤਰੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 52 ਸਾਲਾ ਭਾਰਤੀ ਨਾਗਰਿਕ ਸੁਧੀਰ ਕੁਮਾਰ ਚੌਹਾਨ ਨੂੰ ਆਸਟਰੇਲੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਹਫ਼ਤੇ ਦੇ ਸ਼ੁਰੂ ਵਿੱਚ ਸਕੂਟ ਏਅਰਲਾਈਨਜ਼ ਦੀ ਇੱਕ ਫਲਾਈਟ ਵਿੱਚ ਵਾਪਰੀ ਸੀ। ਦੋਸ਼ ਹੈ ਕਿ ਜਦੋਂ ਜਹਾਜ਼ ਆਸਟਰੇਲੀਆ ਜਾ ਰਿਹਾ ਸੀ ਤਾਂ ਉਸ ਨੇ ਆਪਣੇ ਨਾਲ ਬੈਠੀ ਇੱਕ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ।
ਘਟਨਾ ਤੋਂ ਤੁਰੰਤ ਬਾਅਦ ਔਰਤ ਨੇ ਜਹਾਜ਼ ਦੇ ਸਟਾਫ਼ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਏਅਰਲਾਈਨ ਸਟਾਫ਼ ਨੇ ਮਹਿਲਾ ਨੂੰ ਦੂਜੀ ਸੀਟ ‘ਤੇ ਭੇਜ ਦਿੱਤਾ। ਜਦੋਂ ਜਹਾਜ਼ ਪਰਥ ਵਿੱਚ ਉੱਤਰਿਆ ਤਾਂ ਪੁਲਸ ਨੇ ਚੌਹਾਨ ਨੂੰ ਹਿਰਾਸਤ ਵਿੱਚ ਲੈ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਚੌਹਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ।


