‘ਬਾਜ’ ਬਣਿਆ ਫਿਲਮੀ ਸਟਾਰ!

0
16

ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਆਪਣੇ ਡੈਡੀ ਨਾਲ ਕਿਊਟ ਰੀਲ੍ਹਾਂ ਬਣਾ ਕੇ ਵਾਇਰਲ ਹੋਣ ਵਾਲਾ ਸਾਰਿਆਂ ਦਾ ਚਹੇਤਾ ਨਿੱਕਾ ‘ਬਾਜ’ ਹੁਣ ਵੱਡੇ ਮੁਕਾਮ ਵੱਲ ਵਧ ਰਿਹਾ ਹੈ। ਹੁਣ ਇਹ ਨਿੱਕਾ ਜਿਹਾ ਬਾਜ ਸਿਰਫ਼ ਮੋਬਾਈਲ ਦੀ ਸਕ੍ਰੀਨ ਤੱਕ ਸੀਮਤ ਨਹੀਂ ਰਿਹਾ, ਬਲਕਿ ਪਾਲੀਵੁੱਡ ਦੇ ਵੱਡੇ ਪਰਦੇ ‘ਤੇ ਧਮਾਲ ਮਚਾਉਣ ਆ ਗਿਆ ਹੈ! ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਹਾਏ ਨੀ ਬੇਬੇ ਮੇਰੀਏ’ ਵਿੱਚ ਬਾਜ ਨੇ ਆਪਣੀ ਅਦਾਕਾਰੀ ਦਾ ਅਜਿਹਾ ਜਲਵਾ ਦਿਖਾਇਆ ਹੈ ਕਿ ਹਰ ਕੋਈ ਉਸ ਦਾ ਦੀਵਾਨਾ ਹੋ ਗਿਆ ਹੈ। ਬਾਜ ਦੀ ਉਮਰ ਮਹਿਜ਼ ਸਾਢੇ ਪੰਜ ਸਾਲ ਹੈ ਅਤੇ ਉਹ ਅਜੇ ਪਹਿਲੀ ਕਲਾਸ ਵਿੱਚ ਪੜ੍ਹਦਾ ਹੈ! ਆਪਣੀ ਮੰਮੀ ਅਤੇ ਭਰਾ ਦੇ ਲਾਡਲੇ ਬਾਜ ਨੂੰ ਸੈੱਟ ‘ਤੇ ਮਸਤੀ ਕਰਨਾ ਬਹੁਤ ਪਸੰਦ ਹੈ। ਇਸੇ ਮਸਤੀ-ਮਸਤੀ ਵਿੱਚ ਉਹ ਅਜਿਹੇ ਕਮਾਲ ਦੇ ਡਾਇਲਾਗ ਬੋਲਦਾ ਹੈ ਕਿ ਵੱਡੇ-ਵੱਡੇ ਕਲਾਕਾਰ ਵੀ ਦੇਖਦੇ ਰਹਿ ਜਾਂਦੇ ਨੇ!