ਪ੍ਰਚੰਡ ਭਾਰਤੀ ਹਵਾਈ ਫੌਜ ਦਾ ਹਿੱਸਾ ਬਣਿਆ

0
263

ਨਵੀਂ ਦਿੱਲੀ : ਦੇਸ਼ ‘ਚ ਬਣੇ ਹਲਕੇ ਲੜਾਕੂ ਹੈਲੀਕਾਪਟਰ ਪ੍ਰਚੰਡ ਦੀ ਪਹਿਲੀ ਫਲੀਟ ਸੋਮਵਾਰ ਰਾਜਸਥਾਨ ਦੇ ਜੋਧਪੁਰ ‘ਚ ਸਮਾਗਮ ਦੌਰਾਨ ਭਾਰਤੀ ਹਵਾਈ ਫੌਜ ‘ਚ ਰਸਮੀ ਤੌਰ ‘ਤੇ ਸ਼ਾਮਲ ਕੀਤੀ ਗਈ | ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਮੌਜੂਦ ਸਨ | ਇਹ ਬਹੁ-ਉਦੇਸ਼ੀ ਹੈਲੀਕਾਪਟਰ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗਣ ਅਤੇ ਹਥਿਆਰਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ | ਇਹ ਇਕ ਮਿੰਟ ਵਿਚ 750 ਗੋਲੀਆਂ ਦਾਗਦਾ ਹੈ | ਇਸ ਨੂੰ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਵੱਲੋਂ ਵਿਕਸਤ ਕੀਤਾ ਗਿਆ ਹੈ ਅਤੇ ਇਸ ਨੂੰ ਖਾਸਕਰ ਉਚਾਈ ਵਾਲੇ ਇਲਾਕਿਆਂ ‘ਚ ਤਾਇਨਾਤ ਕਰਨ ਲਈ ਤਿਆਰ ਕੀਤਾ ਗਿਆ ਹੈ | ਰਾਜਨਾਥ ਸਿੰਘ ਨੇ ਟਵੀਟ ‘ਚ ਕਿਹਾ-ਨਵੇਂ ਹੈਲੀਕਾਪਟਰ ਨੂੰ ਸ਼ਾਮਲ ਕਰਨ ਨਾਲ ਭਾਰਤੀ ਹਵਾਈ ਫੌਜ ਦੀ ਲੜਾਕੂ ਸਮਰੱਥਾ ‘ਚ ਵਾਧਾ ਹੋਵੇਗਾ | ਅਧਿਕਾਰੀਆਂ ਨੇ ਦੱਸਿਆ ਕਿ 5.8 ਟਨ ਭਾਰੇ ਅਤੇ ਦੋਹਰੇ ਇੰਜਣ ਵਾਲੇ ਹੈਲੀਕਾਪਟਰ ਤੋਂ ਪਹਿਲਾਂ ਹੀ ਕਈ ਹਥਿਆਰਾਂ ਦੀ ਵਰਤੋਂ ਲਈ ਪਰਖ ਕੀਤੀ ਜਾ ਚੁੱਕੀ ਹੈ | ਹੈਲੀਕਾਪਟਰ ਦੀ ਉਡਾਣ ਦੌਰਾਨ ਰਾਜਨਾਥ ਸਿੰਘ ਵੀ ਸਵਾਰ ਸਨ |

LEAVE A REPLY

Please enter your comment!
Please enter your name here