ਪੱਤਰਕਾਰਾਂ ਦੇ ਕਰੈਕਟਰ ’ਤੇ ਸ਼ੱਕ

0
379

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਬਿਲਾਸਪੁਰ ਜ਼ਿਲ੍ਹਾ ਪੁਲਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਅਕਤੂਬਰ ਨੂੰ ਬਿਲਾਸਪੁਰ ਫੇਰੀ ਦੀ ਕਵਰੇਜ ਲਈ ਪੱਤਰਕਾਰਾਂ ਦੇ ਚਰਿਤਰ ਦੀ ਪੜਤਾਲ ਕਰਨ ਬਾਰੇ ਜਾਰੀ ਕੀਤਾ ਪੱਤਰ ਇਹ ਕਹਿ ਕੇ ਵਾਪਸ ਲੈ ਲਿਆ ਕਿ ਇਹ ਪੱਤਰ ਗਲਤੀ ਨਾਲ ਜਾਰੀ ਹੋ ਗਿਆ ਸੀ। ਡੀ ਜੀ ਪੀ ਸੰਜੈ ਕੁੰਡੂ ਨੇ ਟਵੀਟ ਕੀਤਾ ਕਿ 5 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੇ ਹਿਮਾਚਲ ਪ੍ਰਦੇਸ਼ ਦੇ ਦੌਰੇ ਨੂੰ ਕਵਰ ਕਰਨ ਲਈ ਸਾਰੇ ਪੱਤਰਕਾਰਾਂ ਦਾ ਸੁਆਗਤ ਹੈ। ਹਿਮਾਚਲ ਪ੍ਰਦੇਸ਼ ਪੁਲਸ ਉਨ੍ਹਾਂ ਦੀ ਕਵਰੇਜ ਦੀ ਸਹੂਲਤ ਲਈ ਪੂਰਾ ਸਹਿਯੋਗ ਦੇਵੇਗੀ। ਕਿਸੇ ਵੀ ਅਸੁਵਿਧਾ ਲਈ ਅਫਸੋਸ ਹੈ। ਪਿ੍ਰੰਟ, ਡਿਜੀਟਲ ਤੇ ਟੀ ਵੀ ਤੋਂ ਇਲਾਵਾ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਦੇ ਪੱਤਰਕਾਰਾਂ ਦੇ ਚਰਿਤਰ ਦੀ ਪੜਤਾਲ ਬਾਰੇ 29 ਸਤੰਬਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨਾਲ ਵਿਵਾਦ ਪੈਦਾ ਹੋ ਗਿਆ ਸੀ। ਨੋਟੀਫਿਕੇਸ਼ਨ ਵਿਚ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ (ਡੀ ਪੀ ਆਰ ਓ) ਨੂੰ ਕਿਹਾ ਗਿਆ ਸੀ ਕਿ ਉਹ ਸਾਰੇ ਪ੍ਰੈੱਸ ਰਿਪੋਰਟਰਾਂ, ਫੋਟੋਗ੍ਰਾਫਰਾਂ, ਵੀਡੀਓਗ੍ਰਾਫਰਾਂ ਅਤੇ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਦੀਆਂ ਟੀਮਾਂ ਦੇ ਚਰਿਤਰ ਦਾ ਸਰਟੀਫਿਕੇਟ ਭੇਜੇ। ਇਸ ਤੋਂ ਬਾਅਦ ਅਧਿਕਾਰੀ ਨੇ ਪੱਤਰਕਾਰਾਂ ਦੇ ਅਧਿਕਾਰਤ ਪਛਾਣ-ਪੱਤਰਾਂ ਨੂੰ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਸੀ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਸੀ ਕਿ ਕਰੈਕਟਰ ਸਰਟੀਫਿਕੇਟ ਇਕ ਅਕਤੂਬਰ ਤੱਕ ਬਿਲਾਸਪੁਰ ਦੇ ਡੀ ਐੱਸ ਪੀ ਸੀ ਆਈ ਡੀ ਕੋਲ ਪੁੱਜਦੇ ਕੀਤੇ ਜਾਣ। ਇਸ ਤੋਂ ਬਾਅਦ ਉਹ ਫੈਸਲਾ ਕਰਨਗੇ ਕਿ ਰੈਲੀ ਵਾਲੀ ਥਾਂ ਤੱਕ ਕਿਹੜੇ ਪੱਤਰਕਾਰ ਜਾਣਗੇ।
ਆਮ ਕਰਕੇ ਕਿਸੇ ਵੀ ਵੀ ਆਈ ਪੀ ਦੇ ਪ੍ਰੋਗਰਾਮ ਦੀ ਕਵਰੇਜ ਲਈ ਡੀ ਪੀ ਆਰ ਓ ਦੀ ਸਿਫਾਰਸ਼ ’ਤੇ ਪੁਲਸ ਵੱਲੋਂ ਪਾਸ ਜਾਰੀ ਕੀਤੇ ਜਾਂਦੇ ਹਨ, ਪਰ ਇਹ ਪਹਿਲੀ ਵਾਰ ਹੋਇਆ ਕਿ ਪੱਤਰਕਾਰਾਂ ਦੇ ਕਰੈਕਟਰ ਸਰਟੀਫਿਕੇਟ ਮੰਗੇ ਗਏ।

LEAVE A REPLY

Please enter your comment!
Please enter your name here