17.4 C
Jalandhar
Friday, November 22, 2024
spot_img

ਵਰੁਣ ਨੇ ਭਾਜਪਾ ਸਰਕਾਰ ਨੂੰ ਪੁੱਛਿਆ, 60 ਲੱਖ ਅਸਾਮੀਆਂ ਖਾਲੀ ਕਿਉਂ?

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਪੀਲੀਭੀਤ ਤੋਂ ਸਾਂਸਦ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਲਾਇਆ ਹੈ | ਵਰੁਣ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਆਪਣੀ ਸਰਕਾਰ ‘ਤੇ ਸਵਾਲ ਖੜੇ ਕੀਤੇ ਹਨ | ਦੇਸ਼ ‘ਚ ਮਹਿੰਗਾਈ ਤੋਂ ਬਾਅਦ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ | ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਦਲ ਤਾਂ ਸਰਕਾਰ ‘ਤੇ ਹਮਲਾਵਰ ਹੈ ਹੀ, ਹੁਣ ਭਾਜਪਾ ਸਾਂਸਦ ਨੇ ਵੀ ਆਪਣੀ ਹੀ ਸਰਕਾਰ ਤੋਂ ਬੇਰੁਜ਼ਗਾਰੀ ਨੂੰ ਲੈ ਕੇ ਸਵਾਲ ਪੁੱਛਿਆ ਹੈ | ਭਾਜਪਾ ਸਾਂਸਦ ਵਰੁਣ ਗਾਂਧੀ ਨੇ ਕੇਂਦਰ ‘ਚ ਵੱਖ-ਵੱਖ ਵਿਭਾਗਾਂ ਸਮੇਤ ਫੌਜ, ਪੁਲਸ, ਸਿਹਤ ਆਦਿ ਵਿਭਾਗਾਂ ‘ਚ ਖਾਲੀ ਪਏ ਅਹੁਦਿਆਂ ਦੀ ਗਿਣਤੀ ਨੂੰ ਲੈ ਕੇ ਟਵੀਟ ਕੀਤਾ | ਉਨ੍ਹਾ ਕਿਹਾ ਕਿ ਜਦ ਬੇਰੁਜ਼ਗਾਰੀ 3 ਦਹਾਕਿਆਂ ਦੇ ਸਭ ਤੋਂ ਉਚੇ ਪੱਧਰ ‘ਤੇ ਹੈ ਤਾਂ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ | ਜਿੱਥੇ ਭਰਤੀ ਨਾ ਹੋਣ ਕਾਰਨ ਕਰੋੜਾਂ ਨੌਜਵਾਨ ਨਿਰਾਸ਼ ਹਨ, ਉਥੇ ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ ਦੇਸ਼ ‘ਚ 60 ਲੱਖ ਪ੍ਰਵਾਨਤ ਅਸਾਮੀਆਂ ਖਾਲੀ ਹਨ | ਉਹਨਾ ਕਿਹਾ ਗਿਆ ਕਿ ਉਹ ਬਜਟ, ਜੋ ਇਨ੍ਹਾਂ ਅਸਾਮੀਆਂ ਲਈ ਰੱਖਿਆ ਸੀ? ਇਹ ਜਾਨਣਾ ਹਰ ਨੌਜਵਾਨ ਦਾ ਹੱਕ ਹੈ | ਭਾਜਪਾ ਸਾਂਸਦ ਵਰੁਣ ਗਾਂਧੀ ਨੇ ਹਮੇਸ਼ਾ ਤੋਂ ਹੀ ਸਰਕਾਰ ਦੀਆਂ ਗਲਤ ਨੀਤੀਆ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ |

Related Articles

LEAVE A REPLY

Please enter your comment!
Please enter your name here

Latest Articles