ਨਿਊ ਚੰਡੀਗੜ੍ਹ ‘ਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ

0
6

ਚੰਡੀਗੜ੍ਹ (ਗੁਰਜੀਤ ਬਿੱਲਾ)
ਪੀ ਸੀ ਏ ਦੇ ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਨੌਜਵਾਨ ਕ੍ਰਿਕਟ ਸਿਤਾਰਿਆਂ ਦਾ ਸਨਮਾਨ ਕੀਤਾ ਗਿਆ। ਪੀ ਸੀ ਏ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਹਾਲ ਹੀ ਵਿੱਚ ਟੀਮ ਵਿੱਚ ਚੁਣੇ ਗਏ ਗੁਰਨੂਰ ਬਰਾੜ ਨੂੰ ਸਨਮਾਨਤ ਕੀਤਾ। ਇਸ ਸਮਾਗਮ ਵਿੱਚ ਦੋਵਾਂ ਖਿਡਾਰੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ।ਭਾਰਤੀ ਇਕ ਰੋਜ਼ਾ ਅਤੇ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਦੋਵਾਂ ਟੀਮਾਂ ਦੇ ਨਵੇਂ ਮੈਂਬਰ ਗੁਰਨੂਰ ਬਰਾੜ ਨੂੰ ਸਨਮਾਨਤ ਕਰਦਿਆਂ ਮੀਤ ਹੇਅਰ ਨੇ ਅਫਗਾਨਿਸਤਾਨ ਖ਼ਿਲਾਫ਼ ਇਕਲੌਤੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਕਪਤਾਨ ਵੱਲੋਂ ਜੜੇ ਗਏ ਸ਼ਾਨਦਾਰ ਸੈਂਕੜੇ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਪੀ ਸੀ ਏ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਇਤਿਹਾਸਕ ਪੰਨਾ ਜੁੜ ਗਿਆ ਜਦੋਂ ਮੀਤ ਹੇਅਰ ਨੇ ਰਵਾਇਤੀ ਘੰਟੀ ਵਜਾ ਕੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲੇ ਟੈਸਟ ਮੈਚ ਦਾ ਆਗਾਜ਼ ਕੀਤਾ ਅਤੇ ਨਿਊ ਚੰਡੀਗੜ੍ਹ ਸਟੇਡੀਅਮ ਨੂੰ ਅਧਿਕਾਰਤ ਤੌਰ ‘ਤੇ ਬੀ ਸੀ ਸੀ ਆਈ ਦੇ ਟੈਸਟ ਮੇਜ਼ਬਾਨ ਵਜੋਂ ਸਮਰਪਤ ਕੀਤਾ। ਨਿਊ ਚੰਡੀਗੜ੍ਹ ਪੰਜਾਬ ਦਾ ਤੀਜਾ ਅਤੇ ਭਾਰਤ ਦਾ 31ਵਾਂ ਟੈਸਟ ਕ੍ਰਿਕਟ ਮੇਜ਼ਬਾਨ ਬਣਨ ਵਾਲਾ ਸਟੇਡੀਅਮ ਹੈ।