ਨਵੀਂ ਦਿੱਲੀ (ਨ ਜ਼ ਸ)-ਲੋਕ ਸਭਾ ਵਿੱਚ ਟੀ ਐੱਮ ਸੀ ਦੇ 28 ਵਿੱਚੋਂ 20 ਮੈਂਬਰਾਂ ਨੇ ਪਾਰਟੀ ਛੱਡਣ ਅਤੇ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਸੰਸਦੀ ਦਲ ਵਿੱਚ ਰਸਮੀ ਤੌਰ ‘ਤੇ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਟੀ ਐੱਮ ਸੀ ਦੀ ਚੀਫ ਵ੍ਹਿਪ ਕਾਕੋਲੀ ਘੋਸ਼ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਭਵਿੱਖ ਦਾ ਸਿਆਸੀ ਰਸਤਾ ਐੱਨ ਡੀ ਏ ਦੇ ਅਨੁਕੂਲ ਹੋਣਾ ਚਾਹੀਦਾ ਹੈ।
ਸ਼ੇਅਰਾਂ ‘ਚ ਭਾਰੀ ਗਿਰਾਵਟ
ਮੁੰਬਈ : ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਚਲਦਿਆਂ ਸੋਮਵਾਰ ਸੈਂਸੇਕਸ 719.08 ਅੰਕ ਜਾਂ 0.97 ਫੀਸਦੀ ਡਿੱਗ ਕੇ 73,524.26 ‘ਤੇ ਬੰਦ ਹੋਇਆ। ਇੱਕ ਵਾਰ ਇਹ 924.4 ਅੰਕ ਜਾਂ 1.24 ਫੀਸਦੀ ਡਿੱਗ ਕੇ 73,318.94 ‘ਤੇ ਆ ਗਿਆ ਸੀ। ਨਿਫਟੀ 243.70 ਅੰਕ ਜਾਂ 1.04 ਫੀਸਦੀ ਘਟ ਕੇ 23,123 ‘ਤੇ ਬੰਦ ਹੋਇਆ।




