ਬਦਲਾਵ ਜ਼ਰੂਰੀ ਹੈ…

0
7

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਕਮਿਊਨਿਸਟ ਪਾਰਟੀ ਨੇ ਇੱਥੇ ਰਾਮ ਲੀਲ੍ਹਾ ਮੈਦਾਨ ਵਿੱਚ ਇੱਕ ਸਤੰਬਰ ਨੂੰ ਕੀਤੀ ਜਾਣ ਵਾਲੀ ‘ਬਦਲਾਵ ਜ਼ਰੂਰੀ ਹੈ’ ਰੈਲੀ ਦਾ ਪ੍ਰੈੱਸ ਕਾਨਫਰੰਸ ‘ਚ ਪੋਸਟਰ ਜਾਰੀ ਕੀਤਾ।
ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ, ਕੌਮੀ ਸਕੱਤਰੇਤ ਦੇ ਮੈਂਬਰ ਪੀ ਸੰਦੋਸ਼ ਕੁਮਾਰ ਸਾਂਸਦ, ਡਾ. ਭਲਚੰਦਰ ਕਾਂਗੋ, ਡਾ. ਗਿਰੀਸ਼ ਸ਼ਰਮਾ, ਐਨੀ ਰਾਜਾ, ਕੇ ਰਾਮਾਕ੍ਰਿਸ਼ਨਾ ਅਤੇ ਕੌਮੀ ਐਗਜ਼ੈਕਟਿਵ ਮੈਂਬਰ ਤੇ ਦਿੱਲੀ ਦੇ ਸਕੱਤਰ ਪ੍ਰੋ. ਦਿਨੇਸ਼ ਚੰਦਰ ਵਰਸ਼ਨੇ ਮੌਜੂਦ ਸਨ। ਰੈਲੀ ਕੀਮਤਾਂ ਵਿੱਚ ਵਾਧਾ ਅਤੇ ਬੇਰੁਜ਼ਗਾਰੀ ਖਤਮ ਕਰਨ, ਕੁਆਲਿਟੀ ਜਨਤਕ ਸਿੱਖਿਆ ਤੇ ਸਿਹਤ, ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਵਰਕਰਾਂ ਦੇ ਹੱਕਾਂ ਦੀ ਰਾਖੀ, ਮਹਿਲਾ ਰਿਜ਼ਰਵੇਸ਼ਨ ਲਾਗੂ ਕਰਨ, ਦਲਿਤਾਂ ਤੇ ਆਦਿਵਾਸੀਆਂ ਲਈ ਸਮਾਜੀ ਨਿਆਂ ਅਤੇ ਜਮਹੂਰੀਅਤ, ਸੈਕੂਲਰਿਜ਼ਮ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਬਹਾਲੀ ਦੇ ਮੁੱਦਿਆਂ ‘ਤੇ ਦੇਸ਼-ਭਰ ਦੇ ਲੋਕਾਂ ਨੂੰ ਇਕੱਠੇ ਕਰੇਗੀ।
ਰੈਲੀ ਤੋਂ ਪਹਿਲਾਂ ਇਨ੍ਹਾਂ ਮੁੱਦਿਆਂ ‘ਤੇ ਲੋਕਾਂ ਨੂੰ ਲਾਮਬੰਦ ਕਰਨ ਲਈ 6 ਤੋਂ 15 ਅਗਸਤ ਤੱਕ ਦੇਸ਼ਵਿਆਪੀ ਪਦ-ਯਾਤਰਾਵਾਂ ਕੀਤੀਆਂ ਜਾਣਗੀਆਂ।