ਸਾੜ੍ਹੀਆਂ ਤੇ ਬਿੰਦੀਆਂ ਵਾਲੀਆਂ ’ਤੇ ਝਪਟਣ ਵਾਲਾ ਅਮਰੀਕੀ ਗਿ੍ਰਫਤਾਰ

0
356

ਸਾਨ ਫਰਾਂਸਿਸਕੋ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਘੱਟੋ-ਘੱਟ 14 ਹਿੰਦੂ ਔਰਤਾਂ ’ਤੇ ਹਮਲਾ ਕਰਨ ਵਾਲੇ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਉਹ ਹਮਲੇ ਕਰਕੇ ਔਰਤਾਂ ਦੇ ਗਹਿਣੇ ਲਾਹ ਲੈਂਦਾ ਸੀ। ਸੈਂਟਾ ਕਲਾਰਾ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫਤਰ ਅਨੁਸਾਰ 37 ਸਾਲਾ ਲੈਥਨ ਜੌਨਸਨ ਨੇ ਦੋ ਮਹੀਨਿਆਂ ਦੌਰਾਨ ਬਜ਼ੁਰਗ ਹਿੰਦੂ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਸੋਨੇ ਦੇ ਹਾਰ ਝਪਟ ਲਏ। ਉਸ ਨੂੰ ਪੁਲਸ ਨੇ ਨਫਰਤੀ ਦੋਸ਼ ਤਹਿਤ ਗਿ੍ਰਫਤਾਰ ਕਰ ਲਿਆ ਹੈ। ਇਸ ਦੌਰਾਨ ਹਮਲਾਵਰ ਨੇ ਔਰਤਾਂ ਖਾਸ ਕਰਕੇ 50 ਤੋਂ 73 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸੱਟਾਂ ਮਾਰੀਆਂ। ਦੋਸ਼ੀ ਪਾਏ ਜਾਣ ’ਤੇ ਜੌਨਸਨ ਨੂੰ ਵੱਧ ਤੋਂ ਵੱਧ 63 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ। ਉਸ ਵੱਲੋਂ ਖੋਹੇ ਗਏ ਸਾਰੇ ਹਾਰਾਂ ਦੀ ਕੀਮਤ 35000 ਅਮਰੀਕੀ ਡਾਲਰ ਦੱਸੀ ਜਾਂਦੀ ਹੈ। ਸਾਰੀਆਂ ਪੀੜਤਾਂ ਨੇ ਹਮਲੇ ਵੇਲੇ ਸਾੜ੍ਹੀਆਂ ਪਹਿਨੀਆਂ ਹੋਈਆਂ ਸਨ ਤੇ ਬਿੰਦੀਆਂ ਲਗਾਈਆਂ ਹੋਈਆਂ ਸਨ।

LEAVE A REPLY

Please enter your comment!
Please enter your name here