ਨਵੀਂ ਦਿੱਲੀ : ਨੀਟ ਤੇ ਜੇਈਈ ਵਰਗੀਆਂ ਪ੍ਰਵੇਸ਼ ਪ੍ਰੀਖਿਆਵਾਂ ਦੇ ਅੰਕਾਂ ‘ਤੇ ਆਧਾਰਤ ਹੋਣ ਵਾਲੇ ਮਹੱਤਵਪੂਰਨ ਦਾਖਲਿਆਂ ਵਿੱਚ ਹੁਣ ਬੋਰਡ ਪ੍ਰੀਖਿਆਵਾਂ ਨੂੰ 50 ਫੀਸਦੀ ਵੇਟੇਜ (ਅਹਿਮੀਅਤ) ਦਿੱਤੀ ਜਾ ਸਕਦੀ ਹੈ। ਇਸ ਸੰਭਾਵਨਾ ‘ਤੇ ਗੌਰ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਇੱਕ ਪ੍ਰੀਖਿਆ ਦੇ ਬਹੁਤ ਜ਼ਿਆਦਾ ਉੱਚ-ਦਾਅ (ਹਾਈ-ਸਟੇਕਸ) ਵਾਲੇ ਸੁਭਾਅ ਨੂੰ ਘਟਾਇਆ ਜਾ ਸਕੇ, ਚਾਹੇ ਉਹ ਮੈਡੀਕਲ ਅਤੇ ਇੰਜੀਨੀਅਰਿੰਗ ਦਾਖਲਿਆਂ ਲਈ ਪ੍ਰਵੇਸ਼ ਪ੍ਰੀਖਿਆਵਾਂ ਹੋਣ ਜਾਂ ਫਿਰ ਬੋਰਡ ਦੀਆਂ ਪ੍ਰੀਖਿਆਵਾਂ। ਜਿਨ੍ਹਾਂ ਬਦਲਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਦਾਖਲੇ/ਮੈਰਿਟ ਵਿੱਚ ਬੋਰਡ ਦੇ ਅੰਕਾਂ ਲਈ 50 ਫੀਸਦੀ ਵੇਟੇਜ ਦੇਣਾ, ਕੋਚਿੰਗ ਸੈਂਟਰਾਂ ‘ਤੇ ਨਿਰਭਰਤਾ ਘਟਾਉਣ ਲਈ ਪ੍ਰਵੇਸ਼ ਪ੍ਰੀਖਿਆਵਾਂ ਨੂੰ ਸਕੂਲੀ ਸਿਲੇਬਸ ਦੇ ਹੋਰ ਨੇੜੇ (ਅਨੁਕੂਲ) ਕਰਨਾ, ਪ੍ਰੀਖਿਆ ਦੇਣ ਲਈ ਕਈ ਮੌਕੇ (ਮਲਟੀਪਲ ਅਟੈਂਪਟਸ) ਦੇਣਾ ਅਤੇ ਹੌਲੀ-ਹੌਲੀ ‘ਅਡੈਪਟਿਵ ਆਨ-ਡਿਮਾਂਡ ਕੰਪਿਊਟਰ-ਆਧਾਰਤ ਪ੍ਰੀਖਿਆਵਾਂ’ ਵੱਲ ਵਧਣਾ ਸ਼ਾਮਲ ਹੈ।




