ਅਮਰੀਕਾ ਦੀ ਵਿਸ਼ਵ ਕੱਪ ਦੀ ਕਹਾਣੀ 48 ਘੰਟਿਆਂ ਵਿੱਚ ਨਾਟਕੀ ਢੰਗ ਨਾਲ ਬਦਲੀ। ਫੀਫਾ ਨੇ ਅਮਰੀਕਾ ਦੇ ਖਿਡਾਰੀ ਫੋਲਾਰਿਨ ਬਾਲੋਗਨ ਨੂੰ ਪਿਛਲੇ ਮੈਚ ਵਿੱਚ ਫਾਊਲ ਕਾਰਨ ਰੈਫਰੀ ਵੱਲੋਂ ਦਿਖਾਏ ਰੈੱਡ ਕਾਰਡ ਨੂੰ ਉਲਟਾ ਦਿੱਤਾ ਸੀ, ਜਿਸ ਨਾਲ ਉਹ ਇੱਕ ਮੈਚ ਲਈ ਬਾਹਰ ਹੋਣ ਦੀ ਥਾਂ ਬੈਲਜੀਅਮ ਵਿਰੁੱਧ ਮੁਕਾਬਲੇ ਲਈ ਉਪਲੱਬਧ ਹੋ ਗਿਆ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੀਫਾ ਪ੍ਰਧਾਨ ਗਿਆਨੀ ਇਨਫੈਂਟੀਨੋ ਨੂੰ ਫੋਨ ਕਰਕੇ ਫੈਸਲਾ ਬਦਲਵਾਇਆ ਸੀ। ਅਮਰੀਕਾ ਨੂੰ ਹਰਾਉਣ ਤੋਂ ਬਾਅਦ ਬੈਲਜੀਅਮ ਖਿਡਾਰੀਆਂ ਦਾ ਟਰੰਪ ਡਾਂਸ ਕਾਫੀ ਵਾਇਰਲ ਹੋ ਰਿਹਾ ਹੈ।




