ਕੈਨੇਡਾ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਨਹਿਰ ‘ਚ ਡੁੱਬਣ ਕਾਰਨ ਮੌਤ

0
6

ਬਾਬਾ ਬਕਾਲਾ ਸਾਹਿਬ (ਨਿਰਮਲ ਸਿੰਘ ਸੰਘਾ)-ਪੰਜਾਬ ਦੇ ਦੋ ਨੌਜਵਾਨਾਂ ਦੀ ਮਾਂਟਰੀਅਲ ਦੀ ਲਾਚੀਨੇ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਤਪਾ ਮੰਡੀ ਦੇ 26 ਸਾਲਾ ਲਵਪ੍ਰੀਤ ਸਿੰਘ ਅਤੇ ਬਾਬਾ ਬਕਾਲਾ ਸਾਹਿਬ ਦੇ ਪਿੰਡ ਨੌਰੰਗਪੁਰ-ਬੁਤਾਲਾ ਦੇ 23 ਸਾਲਾ ਯੋਗਰਾਜ ਸਿੰਘ ਯੁਵੀ ਵਜੋਂ ਹੋਈ ਹੈ। ਯੋਗਰਾਜ ਦਾ ਅਚਾਨਕ ਪੈਰ ਫਿਸਲ ਗਿਆ ਤੇ ਲਵਪ੍ਰੀਤ ਸਿੰਘ ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ, ਪਰ ਉਹ ਵੀ ਬਚਾਉਂਦਾ-ਬਚਾਉਂਦਾ ਨਹਿਰ ਵਿੱਚ ਡੁੱਬ ਗਿਆ। ਸੁਖਰਾਜ ਸਿੰਘ ਤੇ ਜਸਵੰਤ ਕੌਰ ਦਾ ਪੁੱਤਰ ਬੀ ਏ ਪਾਸ ਯੁਵੀ ਅਗਸਤ 2023 ਵਿੱਚ ਕੈਨੇਡਾ ਗਿਆ ਸੀ। ਉਸ ਦਾ ਦੂਜਾ ਭਰਾ ਜਸ਼ਨਪ੍ਰੀਤ ਸਿੰਘ ਦੁਬਈ ਵਿੱਚ ਹੈ।
ਇਸ ਘਟਨਾ ਨੇ ਤਪਾ ਮੰਡੀ ਦੇ ਸਾਬਕਾ ਫੌਜੀ ਬਲਵੀਰ ਸਿੰਘ ਦੇ ਪਰਵਾਰ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਲਵਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕਰੀਬ ਦੋ-ਢਾਈ ਸਾਲ ਪਹਿਲਾਂ ਹੀ ਵਰਕ ਪਰਮਿਟ ‘ਤੇ ਕੈਨੇਡਾ ਗਿਆ ਲਵਪ੍ਰੀਤ ਮਾਂਟਰੀਅਲ ‘ਚ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।