ਗੁਰਦਾਸਪੁਰ : ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ ਵਿੱਚ ਤਾਇਨਾਤ ਅਧਿਆਪਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੱਲੋਪੁਰ ਨੇ ਭੱਟੀਆਂ ਪੁਲ ਨੇੜੇ ਅਪਰਬਾਰੀ ਦੁਆਬਾ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ 5 ਘੰਟਿਆਂ ਬਾਅਦ ਤੁਗਲਵਾਲ ਕੋਲ ਮਿਲੀ।
ਗੁਰਪ੍ਰੀਤ ਦੀ ਕਾਰ ਨਹਿਰ ਦੇ ਕੋਲ ਖੜ੍ਹੀ ਸੀ। ਛਾਲ ਮਾਰਨ ਤੋਂ ਪਹਿਲਾਂ ਉਸ ਨੇ ਆਪਣੇ ਅਧਿਆਪਕ ਸਾਥੀ ਗੁਰਪ੍ਰਤਾਪ ਨੂੰ ਫੋਨ ਕਰਕੇ ਦੱਸਿਆ ਕਿ ਉਹ ਐੱਸ ਆਈ ਆਰ ਵਿੱਚ ਲੱਗੀ ਡਿਊਟੀ ਤੋਂ ਬਹੁਤ ਪਰੇਸ਼ਾਨ ਹੈ। ਇਸ ਕਾਰਨ ਉਹ ਆਤਮ ਹੱਤਿਆ ਕਰਨ ਲੱਗਾ ਹੈ। ਉਸ ਨੇ ਦੱਸਿਆ ਕਿ ਉਸ ਦਾ ਫੋਨ, ਪਰਸ ਤੇ ਕੁਝ ਜ਼ਰੂਰੀ ਮੋਹਰਾਂ ਗੱਡੀ ਵਿੱਚ ਹੀ ਪਈਆਂ ਹਨ। ਗੁਰਪ੍ਰੀਤ ਦੀ ਪਤਨੀ ਵੀ ਸਰਕਾਰੀ ਟੀਚਰ ਹੈ।





