ਚਮੋਲੀ : ਉਤਰਾਖੰਡ ਦੇ ਚਮੋਲੀ ’ਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਭਾਰੀ ਬਰਫਬਾਰੀ ਕਾਰਨ ਇਸ ਦੇ ਕਿਵਾੜ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਹੀ (ਐਤਵਾਰ) ਰੁਕ ਗਈ।
ਖੇਤਰ ’ਚ 2 ਫੁੱਟ ਤੋਂ ਵੱਧ ਬਰਫਬਾਰੀ ਹੋਈ ਹੈ। ਇਸ ਕਾਰਨ ਗੋਵਿੰਦਘਾਟ ਅਤੇ ਘੰਗੜੀਆ ਵਿਖੇ ਤੀਰਥ ਯਾਤਰਾ ਰੁਕ ਗਈ। 15,225 ਫੁੱਟ ਦੀ ਉਚਾਈ ’ਤੇ ਸਥਿਤ ਇਸ ਗੁਰਦੁਆਰੇ ’ਚ 2 ਲੱਖ ਤੋਂ ਵੱਧ ਸ਼ਰਧਾਲੂ ਮੱਥਾ ਟੇਕ ਚੁੱਕੇ ਹਨ।



