ਡੇਰਾ ਮੁਖੀ ਫਿਰ ਜੇਲ੍ਹੋਂ ਬਾਹਰ ਆਉਣ ਲੱਗਾ

0
317

ਚੰਡੀਗੜ੍ਹ : ਬਲਾਤਕਾਰ ਤੇ ਕਤਲ ਕੇਸਾਂ ਵਿਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਫਿਰ ਪੈਰੋਲ ’ਤੇ ਬਾਹਰ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਸਾਲ ਉਹ ਦੋ ਵਾਰ ਜੇਲ੍ਹ ਵਿੱਚੋਂ ਬਾਹਰ ਆ ਚੁੱਕਾ ਹੈ। ਫਰਵਰੀ ਵਿਚ 21 ਦਿਨ ਦੀ ਫਰਲੋ ’ਤੇ ਅਤੇ ਜੂਨ ਵਿਚ ਇਕ ਮਹੀਨੇ ਦੀ ਪੈਰੋਲ ’ਤੇ। ਐਤਕੀਂ ਦਸੰਬਰ ਤੋਂ ਪਹਿਲਾਂ 40 ਦਿਨ ਦੀ ਪੈਰੋਲ ਲੈ ਸਕਦਾ ਹੈ। ਨਿਯਮ ਮੁਤਾਬਕ ਉਸ ਨੂੰ ਸਾਲ ਵਿਚ ਕਰੀਬ 90 ਦਿਨ ਦੀ ਛੁੱਟੀ ਮਿਲ ਸਕਦੀ ਹੈ21 ਦਿਨ ਦੀ ਫਰਲੋ ਤੇ 70 ਦਿਨ ਦੀ ਪੈਰੋਲ। ਸਾਲ ਦੇ ਸ਼ੁਰੂ ਵਿਚ ਉਹ ਪੰਜਾਬ ਚੋਣਾਂ ਵੇਲੇ ਬਾਹਰ ਆਇਆ ਸੀ ਤੇ ਹੁਣ ਨਵੰਬਰ ਦੇ ਸ਼ੁਰੂ ਵਿਚ ਹਰਿਆਣਾ ਦੇ ਆਦਮਪੁਰ ਹਲਕੇ ਦੀ ਉਪ ਚੋਣ ਅਤੇ ਇਸ ਦੇ ਨਾਲ ਹੀ ਹਰਿਆਣਾ ਵਿਚ ਪੰਚਾਇਤ ਚੋਣਾਂ ਹੋਣੀਆਂ ਹਨ। ਦੋਸ਼ ਲੱਗਦਾ ਹੈ ਕਿ ਭਾਜਪਾ ਸਰਕਾਰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਉਸ ਨੂੰ ਜੇਲ੍ਹੋਂ ਬਾਹਰ ਕੱਢਦੀ ਹੈ।
ਨਿਤੀਸ਼ ’ਤੇ ਉਮਰ ਦਾ ਅਸਰ ਨਜ਼ਰ ਆ ਰਿਹੈ : ਪ੍ਰਸ਼ਾਂਤ
ਪਟਨਾ : ਚੋਣ ਰਣਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਐਤਵਾਰ ਕਿਹਾ ਕਿ 71 ਸਾਲਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਉਮਰ ਦਾ ਅਸਰ ਨਜ਼ਰ ਆ ਰਿਹਾ ਹੈ ਅਤੇ ਉਹ ਸਿਆਸੀ ਤੌਰ ’ਤੇ ਅਲੱਗ-ਥਲੱਗ ਮਹਿਸੂਸ ਕਰ ਰਹੇ ਹਨ, ਕਿਉਂਕਿ ਉਹ ਉਨ੍ਹਾਂ ਲੋਕਾਂ ਨਾਲ ਘਿਰੇ ਹੋਏ ਹਨ, ਜਿਨ੍ਹਾਂ ’ਤੇ ਉਨ੍ਹਾ ਨੂੰ ਭਰੋਸਾ ਨਹੀਂ ਹੈ। ਨਿਤੀਸ਼ ਨੇ ਇੱਕ ਦਿਨ ਪਹਿਲਾਂ ਪ੍ਰਸ਼ਾਂਤ ਕਿਸ਼ੋਰ ’ਤੇ ਭਾਜਪਾ ਲਈ ਕੰਮ ਕਰਨ ਦਾ ਦੋਸ਼ ਲਾਇਆ ਸੀ।

LEAVE A REPLY

Please enter your comment!
Please enter your name here