10 ਤੇ 20 ਰੁਪਏ ਦੇ ਪੋਲੀਮਰ ਨੋਟਾਂ ਦੇ ਟ੍ਰਾਇਲ ਨੂੰ ਮਨਜ਼ੂਰੀ

0
7

ਨਵੀਂ ਦਿੱਲੀ (ਨ ਜ਼ ਸ)-ਸਰਕਾਰ ਨੇ 10 ਅਤੇ 20 ਰੁਪਏ ਦੇ ਇੱਕ ਅਰਬ ਪੋਲੀਮਰ ਨੋਟਾਂ ਦੇ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਕੇਂਦਰੀ ਬੋਰਡ ਦੀ ਸਿਫਾਰਸ਼ ਨਾਲ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 25 ਦੇ ਮੁਤਾਬਕ ਸਰਕਾਰ ਨੂੰ ਫੀਲਡ ਟ੍ਰਾਇਲਾਂ ਲਈ 10 ਰੁਪਏ ਅਤੇ 20 ਰੁਪਏ ਦੇ ਪੋਲੀਮਰ ਬੈਂਕ ਨੋਟਾਂ ਦੇ ਇੱਕ-ਇੱਕ ਅਰਬ ਟੁਕੜੇ ਪੇਸ਼ ਕਰਨ ਅਤੇ ਫੀਲਡ ਟ੍ਰਾਇਲ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਨੋਟਾਂ ਵਿੱਚ ਪੋਲੀਮਰ ਬੈਂਕ ਨੋਟਾਂ ਨੂੰ ਨਿਯਮਤ ਤੌਰ ‘ਤੇ ਜਾਰੀ ਕਰਨ ਦਾ ਪ੍ਰਸਤਾਵ ਭੇਜਿਆ ਸੀ। ਸਰਕਾਰ ਨੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।