ਨਿਜ਼ਾਮਪੁਰ ਤੋਂ ਮਹਿਤਾ ਚੌਕ ਤੱਕ ਜਥਾ ਮਾਰਚ

0
7

ਅੰਮ੍ਰਿਤਸਰ (ਨ ਜ਼ ਸ)-ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ (ਦਿਹਾਤੀ) ਵੱਲੋਂ 1 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਕੀਤੀ ਜਾ ਰਹੀ ਰੈਲੀ ‘ਬਦਲਾਵ ਜ਼ਰੂਰੀ ਹੈ’ ਨੂੰ ਕਾਮਯਾਬ ਕਰਨ ਵਾਸਤੇ ਵੀਰਵਾਰ ਪਿੰਡ ਨਿਜ਼ਾਮਪੁਰ ਤੋਂ ਜਥਾ ਮਾਰਚ ਸ਼ੁਰੂ ਕੀਤਾ ਗਿਆ।ਇਸ ਜਥੇ ਮਾਰਚ ਦੀ ਅਗਵਾਈ ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ, ਗੁਰਮੁਖ ਸਿੰਘ ਸ਼ੇਰਗਿੱਲ, ਮੰਗਲ ਸਿੰਘ ਖਜਾਲਾ ਨੇ ਕੀਤੀ।ਇਹ ਜਥਾ ਮਾਰਚ ਪਿੰਡ ਨਿਜ਼ਾਮਪੁਰ ਤੋਂ ਸ਼ੁਰੂ ਹੋ ਕੇ ਫਤਿਹਪੁਰ ਰਾਜਪੂਤਾਂ, ਨਵਾਂ ਪਿੰਡ, ਖਜਾਲਾ, ਨਾਥ ਦੀ ਖੂਹੀ ਅਤੇ ਮਹਿਤਾ ਚੌਕ ਪੁੱਜਾ ਤੇ ਆਗੂਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਰੈਲੀ ਦੀ ਮਹੱਤਤਾ ਬਾਰੇ ਦੱਸਿਆ।ਬੁਲਾਰਿਆਂ ਵੱਲੋਂ ਪਾਰਟੀ ਦਾ ਸੁਨੇਹਾ ਸੰਵਿਧਾਨ ਬਚਾਓ, ਦੇਸ਼ ਬਚਾਓ, ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਐੱਮ ਐੱਸ ਪੀ ਤੇ ਖ੍ਰੀਦ ਗਰੰਟੀ ਕਨੂੰਨ ਬਣਾਉਣ, ਚਾਰ ਲੇਬਰ ਕੋਡ ਰੱਦ ਕਰਨ ਅਤੇ ਮਨਰੇਗਾ ਕਨੂੰਨ ਬਹਾਲ ਕਰਨ, ਵਿਦਿਆ ਸਾਰਿਆਂ ਨੂੰ ਇੱਕਸਾਰ ਦੇਣ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਅਤੇ ਔਰਤਾਂ ਨੂੰ ਪਾਰਲੀਮੈਂਟ ਅੰਦਰ 33 ਫੀਸਦੀ ਰਿਜ਼ਰਵੇਸ਼ਨ ਦੇਣ ਦੀ ਮੰਗ ਅਤੇ ਪੰਜਾਬ ਨਾਲ ਵਿਤਕਰਾ ਬੰਦ ਕਰਨ ਅਤੇ ਦਰਿਆਈ ਪਾਣੀਆਂ ਦੀ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਕਰਨ ਦਾ ਸੁਨੇਹਾ ਦਿੱਤਾ। ਜਥੇ ਨੇ ਪੰਜਾਬ ਅੰਦਰ ਨਸ਼ਿਆਂ ਦੀ ਵਧ ਰਹੀ ਵਰਤੋਂ ਅਤੇ ਅਮਨ-ਕਨੂੰਨ ਦੀ ਹਾਲਤ ਸਬੰਧੀ ਗੰਭੀਰ ਚਿੰਤਾ ਪ੍ਰਗਟ ਕੀਤੀ। ਕੇਂਦਰ ਸਰਕਾਰ ਵੱਲੋਂ ਦਿੱਲੀ ਵਿਖੇ ਅੰਦੋਲਨ ਕਰਨ ਵਾਲੇ ਵਿਦਿਆਰਥੀਆਂ ਉਪਰ ਕੀਤੇ ਪੁਲਸ ਜਬਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਵਿਦਿਆਰਥੀਆਂ ‘ਤੇ ਦਰਜ ਮੁਕੱਦਮੇ ਵਾਪਸ ਲੈਣ ਦੀ ਮੰਗ ਕੀਤੀ।
ਮਾਰਚ ਵਿੱਚ ਹਰਜੀਤ ਸਿੰਘ, ਅਮਰਜੀਤ ਸਿੰਘ ਨਿਜ਼ਾਮਪੁਰ, ਦਿਲਦਾਰ ਮਸੀਹ, ਤਰਸੇਮ ਸਿੰਘ ਸਾਬਕਾ ਸਰਪੰਚ ਫਤਿਹਪੁਰ, ਕਰਨੈਲ ਸਿੰਘ ਨਵਾਂ ਪਿੰਡ, ਨਿੰਦਰ ਸਿੰਘ ਸੈਦੋਲੇਹਲ, ਸੋਹਣ ਸਿੰਘ ਮੀਰਾਂ ਚੱਕ, ਬਲਵਿੰਦਰ ਸਿੰਘ ਮਾਲੋਵਾਲ, ਭੁਪਿੰਦਰ ਸਿੰਘ ਤੀਰਥਪੁਰਾ, ਬਲਦੇਵ ਸਿੰਘ ਬੱਲੀ, ਬਲਦੇਵ ਸਿੰਘ, ਪਰਮਜੀਤ ਨੰਬਰਦਾਰ, ਹੀਰਾ ਸਿੰਘ, ਗੁਰਜੀਤ ਸਿੰਘ ਨਿਜ਼ਾਮਪੁਰ, ਅਮਰਜੀਤ ਸਿੰਘ ਸਾਬਕਾ ਸਰਪੰਚ ਚਾਟੀਵਿੰਡ, ਗੱਜਣ ਸਿੰਘ ਸਾਧਪੁਰ ਤੇ ਬਾਬਾ ਸੁੱਚਾ ਸਿੰਘ ਚੋਗਾਵਾਂ ਆਦਿ ਹਾਜ਼ਰ ਸਨ।