ਗਿੱਦੜਬਾਹਾ (ਜਸਵੰਤ ਗਿੱਲ ਛੱਤਿਆਣਾ)
ਸੀ ਪੀ ਆਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੱਢੇ ਜਾ ਰਹੇ ਜਥਾ ਮਾਰਚ ਦੀ ਸ਼ੁੱਕਰਵਾਰ ਅਗਵਾਈ ਕਾਮਰੇਡ ਬੋਹੜ ਸਿੰਘ ਸੁਖਣਾ ਜ਼ਿਲ੍ਹਾ ਮੀਤ ਸਕੱਤਰ ਸੀ ਪੀ ਆਈ, ਕਾਮਰੇਡ ਗੁਰਮੇਲ ਸਿੰਘ ਦੋਦਾ ਜ਼ਿਲ੍ਹਾ ਕੈਸ਼ੀਅਰ ਸੀ ਪੀ ਆਈ, ਗਿਆਨੀ ਗੁਰਬਚਨ ਸਿੰਘ, ਕਾਮਰੇਡ ਬਲਵੀਰ ਸਿੰਘ ਕੋਠੇ ਦਸ਼ਮੇਸ਼ ਨਗਰ ਨੇ ਕੀਤੀ। ਪਿੰਡ ਚੋਟੀਆਂ, ਖਿੜਕੀਆਂ ਵਾਲਾ, ਭੁੱਲਰ, ਬਰਕੰਦੀ ਅਤੇ ਸੋਥਾ ਵਿਚ ਜਨ ਚੇਤਨਾ ਮੀਟਿੰਗ ਨੂੰ ਬੋਹੜ ਸਿੰਘ ਸੁਖਣਾ ਅਤੇ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆਂ ਇਕ ਸਤੰਬਰ ਨੂੰ ਦਿੱਲੀ ‘ਚ ‘ਬਦਲਾਓ ਜ਼ਰੂਰੀ ਹੈ’ ਰੈਲੀ ‘ਚ ਪੁੱਜਣ ਦਾ ਸੱਦਾ ਦਿੱਤਾ। ਨਰੇਗਾ ਬਹਾਲ ਕਰੋ ਰੈਲੀ ਮੁਕਤਸਰ ਵਿਖੇ 21 ਅਗਸਤ ਨੂੰ ਹੋ ਰਹੀ ਹੈ, ਉਥੇ ਗਿਆਰਾਂ ਵਜੇ ਖੰਡਾ ਪਾਰਕ ਪੁੱਜਣ ਦਾ ਸੱਦਾ ਦਿੱਤਾ। ਕਾਮਰੇਡ ਜਗਰੂਪ ਸਿੰਘ ਨੇ ਦਿੱਲੀ ਰੈਲੀ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਸੀ ਪੀ ਆਈ ਨੇ ਬਦਲਾਓ ਜ਼ਰੂਰੀ ਹੈ ਨਾਂਅ ਹੇਠ ਦੇਸ਼ ਭਰ ਦੇ ਕਿਰਤੀਆਂ ਨੂੰ ਸੱਦਾ ਦਿੱਤਾ ਹੈ ਕਿ ਆਓ ਬੀ ਜੇ ਪੀ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬਦਲਾਓ ਜ਼ਰੂਰੀ ਹੈ ਕਾਮਯਾਬ ਕਰੀਏ। ਨਰੇਗਾ ਹੱਕ ਬਹਾਲੀ ਹੋਵੇ, ਵੋਟ ਕੱਟ ਪ੍ਰੋਗਰਾਮ ਬੰਦ ਹੋਵੇ। ਦੇਸ਼ ਵਿਰੋਧੀ, ਕਿਸਾਨ ਵਿਰੋਧੀ ਅਮਰੀਕੀ ਸਮਝੌਤਾ ਰੱਦ ਹੋਵੇ। ਮਹਿੰਗਾਈ ਤੇ ਨੋਟ ਪਸਾਰਾ ਰੁਕੇ। ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਕੋਟਭਾਈ ਏਰੀਏ ਵਿਚ ਜਥਾ ਚੱਲੇਗਾ।





