ਨਾਂਦੇੜ : ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲੇ ਨਿਹੰਗ ਜਸਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਹੈ ਕਿ ਹਮਲੇ ਦਾ ਆਦੇਸ਼ ਉਸਨੂੰ ਵਾਹਿਗੁਰੂ ਤੋਂ ਮਿਲਿਆ ਸੀ। ਜਸਪਾਲ ਸਿੰਘ ਤੋਂ ਨਾਂਦੇੜ ਪੁਲਸ ਹੈੱਡਕੁਆਰਟਰ ਵਿੱਚ ਪੁੱਛਗਿੱਛ ਤੋਂ ਬਾਅਦ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਹਮਲੇ ਦਾ ਕੋਈ ਠੋਸ ਕਾਰਨ ਨਹੀਂ ਮਿਲਿਆ ਹੈ। ਹੁਣ ਤੱਕ, ਇਸ ਕੇਸ ਵਿੱਚ ਮੁਲਜ਼ਮ ਨਾਲ ਜੁੜੇ ਕੋਈ ਅਪਰਾਧਕ ਲਿੰਕ ਨਹੀਂ ਮਿਲੇ ਹਨ।
ਹਰਸਿਮਰਤ ਵੱਲੋਂ ਸ਼ਾਹ ਦਾ ਧੰਨਵਾਦ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੁਖਬੀਰ ਸਿੰਘ ਬਾਦਲ ਦਾ ਹਾਲ ਪੁੱਛਣ ਲਈ ਉਨ੍ਹਾ ਨੂੰ ਨਿੱਜੀ ਤੌਰ ‘ਤੇ ਫੋਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਗ੍ਰਹਿ ਮੰਤਰੀ ਨੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਵੀਰਵਾਰ ਪ੍ਰਧਾਨ ਮੰਤਰੀ ਮੋਦੀ ਨੇ ਵੀ ਹਰਸਿਮਰਤ ਕੌਰ ਨੂੰ ਫੋਨ ਕਰਕੇ ਸੁਖਬੀਰ ਬਾਦਲ ਦਾ ਹਾਲ ਪੁੱਛਿਆ ਸੀ।


