ਲਾਹੌਲ-ਸਪਿਤੀ ’ਚ ਤਾਜ਼ਾ ਬਰਫਬਾਰੀ

0
310

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਦੇ ਉਚਾਈ ਵਾਲੇ ਇਲਾਕਿਆਂ ’ਚ ਸ਼ਨੀਵਾਰ ਤਾਜ਼ਾ ਬਰਫਬਾਰੀ ਹੋਈ, ਜਿਸ ਕਾਰਨ ਪੂਰਾ ਇਲਾਕਾ ਸੀਤ ਲਹਿਰ ਦੀ ਲਪੇਟ ’ਚ ਆ ਗਿਆ।
ਮੰਡੀ, ਕੁੱਲੂ ਅਤੇ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਦੇ ਹੇਠਲੇ ਖੇਤਰਾਂ ’ਚ ਭਾਰੀ ਮੀਂਹ ਪਿਆ, ਜਦੋਂ ਕਿ ਉੱਚੇ ਖੇਤਰਾਂ ’ਚ ਤਾਜ਼ਾ ਬਰਫਬਾਰੀ ਹੋਈ। ਜਨਤਕ ਸੁਰੱਖਿਆ ਦੇ ਮੱਦੇਨਜ਼ਰ ਲਾਹੌਲ ਅਤੇ ਸਪਿਤੀ ਜ਼ਿਲ੍ਹਾ ਪ੍ਰਸ਼ਾਸਨ ਨੇ ਮਨਾਲੀ-ਲੇਹ ਹਾਈਵੇ ’ਤੇ ਦਾਰਚਾ ਤੋਂ ਅੱਗੇ ਬਾਰਾਲਾਚਾ ਪਾਸ ਰਾਹੀਂ ਲੇਹ ਵੱਲ ਜਾਣ ਵਾਲੀ ਆਵਾਜਾਈ ਨੂੰ ਰੋਕ ਦਿੱਤਾ ਹੈ। ਬਾਰਾਲਾਚਾ ਪਾਸ ’ਤੇ ਸੋਮਵਾਰ ਰਾਤ ਤੋਂ ਬਰਫਬਾਰੀ ਹੋ ਰਹੀ ਹੈ। ਇਸੇ ਤਰ੍ਹਾਂ ਦਾਰਚਾ ਤੋਂ ਸ਼ਿੰਕੂ-ਲਾ ਰਾਹੀਂ ਲੱਦਾਖ ਦੀ ਜਾਂਸਕਰ ਘਾਟੀ ਨੂੰ ਜਾਣ ਵਾਲੀ ਸੜਕ ’ਤੇ ਬਰਫਬਾਰੀ ਹੋਈ, ਜਿਸ ਕਾਰਨ ਰੂਟ ’ਤੇ ਆਵਾਜਾਈ ਠੱਪ ਹੋ ਗਈ।
ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਮੀਂਹ ਨਾਲ ਤਾਪਮਾਨ ਹੇਠਾਂ ਆ ਗਿਆ। ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਮੁਹਾਲੀ ਅਤੇ ਹਰਿਆਣਾ ਦੇ ਪੰਚਕੂਲਾ ’ਚ ਵੀ ਭਾਰੀ ਮੀਂਹ ਪਿਆ। ਸੋਮਵਾਰ ਸਵੇਰੇ ਵੀ ਹਰਿਆਣਾ ’ਚ ਕੁਝ ਥਾਵਾਂ ’ਤੇ ਮੀਂਹ ਪਿਆ।

LEAVE A REPLY

Please enter your comment!
Please enter your name here