ਸ਼ੱਕੀ ਹਾਲਾਤ ‘ਚ ਮਿਲੀ ਵਿਧਾਇਕ ਦੇ ਪੀ ਏ ਦੀ ਧੀ ਦੀ ਦੇਹ

0
10

ਬਾਰਾਮਤੀ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਬਾਰਾਮਤੀ ‘ਚ ਐੱਨ.ਸੀ.ਪੀ. (ਸ਼ਰਦ ਪਵਾਰ ਗੁੱਟ) ਦੇ ਵਿਧਾਇਕ ਰੋਹਿਤ ਪਵਾਰ ਦੇ ਨਿੱਜੀ ਸਹਾਇਕ (ਪੀ.ਏ.) ਅਜਿਤ ਦਸ਼ਾਵਤਾਰੇ ਦੀ 12 ਸਾਲਾ ਧੀ ਦੀ ਸ਼ੱਕੀ ਹਾਲਾਤ ‘ਚ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਸ਼ਨੀਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਬੱਚੀ ਦੀ ਆਪਣੀ ਮਾਂ ਨਾਲ ਮਾਮੂਲੀ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਹ ਨਾਰਾਜ਼ ਹੋ ਕੇ ਘਰੋਂ ਚਲੀ ਗਈ। ਕਾਫੀ ਦੇਰ ਤੱਕ ਵਾਪਸ ਨਾ ਪਰਤਣ ‘ਤੇ ਪਰਵਾਰ ਨੇ ਪੁਲਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਐਤਵਾਰ ਸਵੇਰੇ ਬਾਰਾਮਤੀ ਤਹਿਸੀਲ ਦੇ ਰੂਈ ਪਿੰਡ ਦੀ ਸਾਈਂਨਗਰ ਬਸਤੀ ‘ਚ ਉਸ ਦੇ ਘਰ ਦੇ ਨੇੜਿਓਂ ਹੀ ਬੱਚੀ ਦੀ ਦੇਹ ਬਰਾਮਦ ਹੋਈ।