‘ਆਪ’ ਦਾ ਗੁਜਰਾਤ ਪ੍ਰਧਾਨ ਦਿੱਲੀ ’ਚ ਫੜਿਆ

0
251

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਬਲੇ-ਇਤਰਾਜ਼ ਟਿੱਪਣੀਆਂ ਕਰਨ ਦੇ ਦੋਸ਼ ਹੇਠ ਵੀਰਵਾਰ ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਇਥੇ ਕੌਮੀ ਮਹਿਲਾ ਕਮਿਸ਼ਨ ਦੇ ਦਫਤਰ ’ਚ ਪੇਸ਼ ਹੋਏ। ਇਸ ਮਗਰੋਂ ਦਿੱਲੀ ਪੁਲਸ ਨੇ ਉਨ੍ਹਾ ਨੂੰ ਹਿਰਾਸਤ ’ਚ ਲੈ ਲਿਆ। ਇਸੇ ਦੌਰਾਨ ਮਹਿਲਾ ਕੌਮੀ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਕਿਹਾ ਹੈ ਕਿ ‘ਆਪ’ ਵਰਕਰਾਂ ਨੇ ਉਸ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤੇ। ਮਹਿਲਾ ਕਮਿਸ਼ਨ ਨੇ ਗੋਪਾਲ ਇਟਾਲੀਆ ਨੂੰ ਸੰਮਨ ਭੇਜੇ ਸਨ। ਗੋਪਾਲ ਇਟਾਲੀਆ ਇਸ ਸੰਮਨ ਦਾ ਜਵਾਬ ਦੇਣ ਲਈ ਕਮਿਸ਼ਨ ਦੇ ਦਫਤਰ ’ਚ ਪੇਸ਼ ਹੋਏ ਸਨ। ਉਨ੍ਹਾ ਕਿਹਾ ਕਿ ਲੀਕ ਹੋਈ ਵੀਡੀਓ ’ਚ ਉਹ ਖੁਦ ਸ਼ਾਮਲ ਨਹੀਂ ਹਨ। ਇਟਾਲੀਆ ਨੂੰ ਭੇਜੇ ਸੰਮਨ ਕਾਰਨ ‘ਆਪ’ ਕਾਰਕੁਨ ਰੋਹ ’ਚ ਸਨ, ਜਿਸ ਕਾਰਨ ਰੇਖਾ ਸ਼ਰਮਾ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਕਾਨੂੰਨ ਵਿਵਸਥਾ ਭੰਗ ਹੋਣ ਦੇ ਦੋਸ਼ ਹੇਠ ਗੋਪਾਲ ਇਟਾਲੀਆ ਨੂੰ ਹਿਰਾਸਤ ’ਚ ਲੈ ਲਿਆ ਗਿਆ। ਇਕ ਵੀਡੀਓ ਲੀਕ ਹੋਈ ਸੀ, ਜਿਸ ’ਚ ਗੋਪਾਲ ਇਟਾਲੀਆ ਪ੍ਰਧਾਨ ਮੰਤਰੀ ਮੋਦੀ ਬਾਰੇ ਕਥਿਤ ਤੌਰ ’ਤੇ ਕਾਬਲੇ-ਇਤਰਾਜ਼ ਟਿੱਪਣੀਆਂ ਕਰ ਰਹੇ ਹਨ। ਭਾਜਪਾ ਆਗੂ ਸੰਬਿਤ ਪਾਤਰਾ ਨੇ ਇਨ੍ਹਾਂ ਟਿੱਪਣੀਆਂ ਕਾਰਨ ਗੋਪਾਲ ਇਟਾਲੀਆ ਦੀ ਆਲੋਚਨਾ ਵੀ ਕੀਤੀ ਸੀ।

LEAVE A REPLY

Please enter your comment!
Please enter your name here