ਰੋਡ ਦਾ ਨਾਂਅ ਹੁਣ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ’

0
11

ਚੰਡੀਗੜ੍ਹ (ਸੁਰਜੀਤ ਸੁਮਨ)-ਆਪਣੇ ਸੂਰਬੀਰਾਂ ਦੀ ਕੁਰਬਾਨੀ ਨੂੰ ਕਦੇ ਵੀ ਲੋਕ ਮਨਾਂ ਤੋਂ ਵਿਸਰਨ ਨਾ ਦੇਣ ਦਾ ਸੰਕਲਪ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਊ ਚੰਡੀਗੜ੍ਹ ਵਿਖੇ ਸੋਮਵਾਰ 200 ਫੁੱਟ ਚੌੜੀ ਐੱਚ ਆਰ-2 ਰੋਡ ਅਤੇ ਸੈਕਟਰ-5 ਏ ਦੇ ਪਾਰਕ ਨੂੰ ਅਨੰਤਨਾਗ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਨਿਛਾਵਰ ਕਰਨ ਵਾਲੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ (ਕੀਰਤੀ ਚੱਕਰ) ਨੂੰ ਸਮਰਪਤ ਕੀਤਾ। ਮਾਨ ਨੇ ਕਿਹਾ ਕਿ ਮੁੰਧੋਪੁਰ ਚੌਕ ਤੋਂ ਟੀ-ਪੁਆਇੰਟ ਤੱਕ ਦੀ ਸੜਕ ਦਾ ਨਾਂਅ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ’ ਤੇ ਸੈਕਟਰ 5-ਏ ਦੇ ਪਾਰਕ ਦਾ ਨਾਂਅ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪਾਰਕ’ ਰੱਖਿਆ ਹੈ।ਮਾਨ ਨੇ ਕਿਹਾ ਕਿ ਪਿੰਡ ਭੜੌਜੀਆ ਦੇ ਇਸ ਬਹਾਦਰ ਸਪੂਤ ਦੀ ਅਨੂਠੀ ਕੁਰਬਾਨੀ ਸਾਡੀ ਨੌਜਵਾਨ ਪੀੜ੍ਹੀ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।ਸਰਕਾਰ ਹਮੇਸ਼ਾ ਸ਼ਹੀਦਾਂ ਦੇ ਪਰਵਾਰਾਂ ਨਾਲ ਖੜ੍ਹੀ ਰਹੇਗੀ। ਇਸ ਮੌਕੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ।
ਮਹਿੰਗਾਈ ਥੋਕ ‘ਚ ਵਧੀ
ਨਵੀਂ ਦਿੱਲੀ : ਅਗਸਤ ਵਿੱਚ ਥੋਕ ਮਹਿੰਗਾਈ ਦਰ ਵਧ ਕੇ 9.92 ਫੀਸਦੀ ਹੋ ਗਈ, ਜੋ ਕਿ ਜੁਲਾਈ ਵਿੱਚ 9.78 ਫੀਸਦੀ ਸੀ। ਇਹ ਵਾਧਾ ਭੋਜਨ, ਈਂਧਣ, ਬਿਜਲੀ ਅਤੇ ਨਿਰਮਤ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੋਇਆ। ਸਰਕਾਰ ਨੇ 14 ਸਤੰਬਰ ਨੂੰ ਇਹ ਅੰਕੜੇ ਜਾਰੀ ਕੀਤੇ। 9.92 ਫੀਸਦੀ ਦੀ ਮਹਿੰਗਾਈ ਦਰ ਦਾ ਮਤਲਬ ਹੈ ਕਿ ਜੋ ਸਾਮਾਨ ਪਿਛਲੇ ਸਾਲ ਇਸ ਸਮੇਂ ਥੋਕ ਬਾਜ਼ਾਰ ਵਿੱਚ 100 ਰੁਪਏ ਵਿੱਚ ਉਪਲੱਬਧ ਸਨ, ਉਹ ਹੁਣ 109.92 ਰੁਪਏ ਵਿੱਚ ਉਪਲੱਬਧ ਹਨ।