ਲੁਧਿਆਣਾ : ਹਲਕਾ ਲੁਧਿਆਣਾ ਦੱਖਣੀ ਤੋਂ ਆਪ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਚਰਚਾ ਵਿੱਚ ਹਨ। ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਕਿ ਵਿਧਾਇਕ ਦੀ ਗੱਡੀ ਟਰੱਕ ਦੇ ਪਿੱਛੇ ਸੀ। ਟਰੱਕ ਚਾਲਕ ਵੱਲੋਂ ਲੰਘਣ ਲਈ ਰਾਹ ਦੇਣ ਵਿੱਚ ਦੇਰੀ ਹੋਣ ‘ਤੇ ਵਿਧਾਇਕ ਕਥਿਤ ਤੌਰ ‘ਤੇ ਨਰਾਜ਼ ਹੋ ਗਏ। ਇਸ ਤੋਂ ਬਾਅਦ ਟਰੱਕ ਨੂੰ ਰੁਕਵਾਇਆ ਗਿਆ ਤੇ ਵਿਧਾਇਕ ਗੱਡੀ ‘ਚੋਂ ਉੱਤਰ ਕੇ ਡਰਾਈਵਰ ਵੱਲ ਜਾਂਦੀ ਦਿਖਾਈ ਦਿੰਦੀ ਹੈ। ਉਸ ਨੇ ਡਰਾਈਵਰ ਨੂੰ ਹੇਠਾਂ ਉਤਰਨ ਲਈ ਕਿਹਾ ਅਤੇ ਉਸ ਨਾਲ ਬਹਿਸ ਕਰਨ ਲੱਗੀ। ਦੇਖਦੇ ਹੀ ਦੇਖਦੇ ਵਿਧਾਇਕ ਨੇ ਡਰਾਈਵਰ ਨੂੰ ਕਥਿਤ ਤੌਰ ‘ਤੇ ਥੱਪੜ ਮਾਰ ਦਿੱਤਾ। ਵਿਧਾਇਕ ਛੀਨਾ ਨੇ ਕਿਹਾ ਕਿ ਇਹ ਘਟਨਾ ਡਾਬਾ ਰੋਡ ਦੀ ਹੈ। ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਟਰੱਕ ਚਾਲਕ ਬਹੁਤ ਲਾਪਰਵਾਹੀ ਨਾਲ ਟਰੱਕ ਚਲਾ ਰਿਹਾ ਸੀ। ਉਸ ਨੂੰ ਰੋਕਿਆ ਗਿਆ ਅਤੇ ਮੈਂ ਉਸ ਤੋਂ ਵਾਹਨ ਦੀਆਂ ਚਾਬੀਆਂ ਮੰਗੀਆਂ। ਵਿਰੋਧੀ ਧਿਰ ਮੈਨੂੰ ਬਦਨਾਮ ਕਰਨ ਲਈ ਇਸ ਘਟਨਾ ਨੂੰ ਗਲਤ ਰੂਪ ਦੇ ਰਹੀ ਹੈ ਕਿ ਮੈਂ ਡਰਾਈਵਰ ਨੂੰ ਥੱਪੜ ਮਾਰਿਆ ਹੈ।





