ਨਵੀਂ ਦਿੱਲੀ : ਰੂਸ ਦੀ ਰਾਜਧਾਨੀ ਮਾਸਕੋ ਤੋਂ 400 ਲੋਕਾਂ ਨੂੰ ਲੈ ਕੇ ਆ ਰਹੇ ਰੂਸੀ ਏਅਰਲਾਈਨ ਏਅਰੋਫਲੋਟ ਦੇ ਜਹਾਜ਼ ਨੇ ਸ਼ੁੱਕਰਵਾਰ ਤੜਕੇ ਕਰੀਬ 2.48 ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ। ਪੁਲਸ ਮੁਤਾਬਕ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੂੰ ਜਹਾਜ਼ ’ਚ ਬੰਬ ਹੋਣ ਦੀ ਈਮੇਲ ਚੇਤਾਵਨੀ ਮਿਲੀ ਸੀ। ਜਹਾਜ਼ ਦੇ ਉਤਰਦੇ ਹੀ 386 ਯਾਤਰੀਆਂ ਅਤੇ ਚਾਲਕ ਦਲ ਦੇ 14 ਮੈਂਬਰਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਜਾਂਚ ਦੌਰਾਨ ਬੰਬ ਵਰਗੀ ਕੋਈ ਚੀਜ਼ ਨਹੀਂ ਮਿਲੀ।
ਸਾਰਿਆਂ ਲਈ ਸੀਟ ਬੈਲਟ ਲਾਜ਼ਮੀ
ਮੁੰਬਈ : ਮੁੰਬਈ ਪੁਲਸ ਨੇ ਕਿਹਾ ਹੈ ਕਿ 1 ਨਵੰਬਰ ਤੋਂ ਮੁੰਬਈ ’ਚ ਚਾਰ ਪਹੀਆ ਵਾਹਨ ’ਚ ਚਾਲਕ ਅਤੇ ਸਹਿ-ਯਾਤਰੀਆਂ ਲਈ ਸੀਟ ਬੈਲਟ ਲਾਜ਼ਮੀ ਹੋਵੇਗੀ।




