ਹਿਮਾਚਲ ’ਚ ਵੋਟਾਂ 12 ਨਵੰਬਰ ਨੂੰ, ਗਿਣਤੀ 8 ਦਸੰਬਰ ਨੂੰ

0
343

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸ਼ੁੱਕਰਵਾਰ ਐਲਾਨਿਆ ਕਿ ਹਿਮਾਚਲ ਅਸੰਬਲੀ ਦੀ ਚੋਣ 12 ਨਵੰਬਰ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਕੁੱਲ 68 ਸੀਟਾਂ ਲਈ ਵੋਟਾਂ ਇਕ ਪੜਾਅ ’ਚ 12 ਨਵੰਬਰ ਨੂੰ ਪੈਣਗੀਆਂ ਤੇ 8 ਦਸੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਅਸੰਬਲੀ ਦੀ ਮਿਆਦ ਅਗਲੇ 8 ਜਨਵਰੀ ਨੂੰ ਖਤਮ ਹੋਵੇਗੀ। ਗੁਜਰਾਤ ਅਸੰਬਲੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਹੋਣ ਦੀ ਉਮੀਦ ਸੀ, ਪਰ ਟਲ ਗਿਆ।
ਗੁਜਰਾਤ ਅਸੰਬਲੀ ਦੀ ਮਿਆਦ 18 ਫਰਵਰੀ ਤਕ ਹੈ। ਹਿਮਾਚਲ ਵਿਚ ਵੋਟਿੰਗ ਤੇ ਵੋਟਾਂ ਦੀ ਗਿਣਤੀ ਵਿਚਾਲੇ 26 ਦਿਨਾਂ ਦਾ ਫਰਕ ਹੈ। ਸੰਭਾਵਨਾ ਹੈ ਕਿ ਗੁਜਰਾਤ ਚੋਣਾਂ ਵੀ ਇਸ ਦਰਮਿਆਨ ਹੀ ਕਰਵਾ ਦਿੱਤੀਆਂ ਜਾਣਗੀਆਂ।

LEAVE A REPLY

Please enter your comment!
Please enter your name here