ਰੈਪੋ ਰੇਟ ’ਚ ਵਾਧਾ, ਕਰਜ਼ ਲੈਣਾ ਹੋਰ ਮਹਿੰਗਾ ਹੋਵੇਗਾ

0
9

ਮੁੰਬਈ : ਮਹਿੰਗਾਈ ਵਿਚ ਹੋਰ ਵਾਧਾ ਹੋਣਾ ਤੈਅ ਹੈ| ਬੈਂਕਾਂ ਤੋਂ ਕਰਜ਼ਾ ਲੈਣਾ ਵੀ ਹੋਰ ਮਹਿੰਗਾ ਹੋਣ ਵਾਲਾ ਹੈ| ਇਹ ਭਾਰਤੀ ਰਿਜ਼ਰਵ ਬੈਂਕ ਬੈਂਕ (ਆਰ ਬੀ ਆਈ) ਦਾ ਬਿਆਨ , ਜਿਸ ਨੂੰ ਫਰਵਰੀ 2023 ਤੋਂ ਬਾਅਦ ਰੈਪੋ ਰੇਟ ਵਧਾਉਣ ਲਈ ਮਜਬੂਰ ਹੋਣਾ ਪਿਆ ਹੈ| ਬੁਧਵਾਰ ਰੈਪੋ ਰੇਟ 5.25 ਫੀਸਦੀ ਤੋਂ ਵਧਾ ਕੇ 5.50 ਫੀਸਦੀ ਕਰ ਦਿੱਤਾ ਗਿਆ ਹੈ|
ਰੈਪੋ ਰੇਟ ਉਹ ਵਿਆਜ ਦਰ ਹੈ, ਜਿਸ ’ਤੇ ਬੈਂਕ ਆਰ ਬੀ ਆਈ ਤੋਂ ਉਧਾਰ ਲੈਂਦੇ ਹਨ| ਉਹ ਬੈਂਕਾਂ ਨੂੰ ਵਧੇਰੇ ਮਹਿੰਗੇ ਕਰਜ਼ੇ ਦੇਵੇਗੀ, ਤਾਂ ਬੈਂਕ ਲੋਕਾਂ ਨੂੰ ਵਧੇਰੇ ਮਹਿੰਗੇ ਕਰਜ਼ੇ ਦੇਣਗੇ| ਇਸ ਨਾਲ ਲੋਕ ਘੱਟ ਉਧਾਰ ਲੈਣਗੇ ਅਤੇ ਘੱਟ ਖਰਚ ਕਰਨਗੇ| ਖਰਚ ਘਟਾਉਣ ਨਾਲ ਮੰਗ ਘਟ ਜਾਵੇਗੀ, ਜਿਸ ਨਾਲ ਮਹਿੰਗਾਈ ਕੰਟਰੋਲ ਵਿੱਚ ਰਹੇਗੀ|
ਆਰ ਬੀ ਆਈ ਨੇ ਆਪਣਾ ਮਹਿੰਗਾਈ ਅਨੁਮਾਨ ਵਧਾ ਦਿੱਤਾ ਹੈ| ਹੁਣ 2026-27 ਵਿੱਚ ਮਹਿੰਗਾਈ ਦਰ 5.2 ਫੀਸਦੀ ਰਹਿਣ ਦਾ ਅਨੁਮਾਨ ਹੈ, ਜੋ ਕਿ ਪਹਿਲਾਂ 5.0 ਫੀਸਦੀ ਸੀ| ਹਾਲਾਂਕਿ, ਆਰ ਬੀ ਆਈ ਨੇ 2026-27 ਲਈ ਜੀ ਡੀ ਪੀ ਵਿਕਾਸ ਅਨੁਮਾਨ ਨੂੰ 6.7 ਫੀਸਦੀ ਤੋਂ ਵਧਾ ਕੇ 7.1 ਫੀਸਦੀ ਕਰ ਦਿੱਤਾ ਹੈ| ਆਰ ਬੀ ਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਇਸ ਵੇਲੇ ਵਿਆਜ ਦਰਾਂ ਘਟਾਉਣ ਦਾ ਰਸਤਾ ਬੰਦ ਹੈ| ਰੈਲੀਗੇਅਰ ਬ੍ਰੋਕਿੰਗ ਦੇ ਅਜੀਤ ਮਿਸ਼ਰਾ ਮੁਤਾਬਕ ਰਿਜ਼ਰਵ ਬੈਂਕ ਦੀ ਮੁੱਖ ਤਰਜੀਹ ਹੁਣ ਮਹਿੰਗਾਈ ਨੂੰ ਕੰਟਰੋਲ ਕਰਨਾ ਹੈ| ਕੋਟਕ ਮਹਿੰਦਰਾ ਬੈਂਕ ਦੀ ਮੁੱਖ ਅਰਥ ਸ਼ਾਸਤਰੀ ਉਪਾਸਨਾ ਭਾਰਦਵਾਜ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਆਜ ਦਰਾਂ 0.25 ਤੋਂ 0.50 ਫੀਸਦੀ ਤੱਕ ਹੋਰ ਵਧ ਸਕਦੀਆਂ ਹਨ| ਜੇ ਤੁਹਾਡਾ ਕਰਜ਼ਾ ਫਲੋਟਿੰਗ ਰੇਟ ’ਤੇ ਹੈ, ਯਾਨੀ ਕਿ ਰੈਪੋ ਰੇਟ ਨਾਲ ਜੁੜਿਆ ਹੋਇਆ ਹੈ, ਤਾਂ ਬੈਂਕਾਂ ਆਉਣ ਵਾਲੇ ਦਿਨਾਂ ਵਿੱਚ ਵਿਆਜ ਦਰਾਂ ਵਧਾ ਸਕਦੀਆਂ ਹਨ| ਇਹ ਜਾਂ ਤਾਂ ਤੁਹਾਡੀ ਕਰਜ਼ੇ ਦੀ ਕਿਸ਼ਤ ਵਧਾਉਣਗੇ ਜਾਂ ਕਰਜ਼ੇ ਦੀ ਅਦਾਇਗੀ ਦੀ ਮਿਆਦ ਵਧਾਉਣਗੀਆਂ| ਆਉਣ ਵਾਲੇ ਦਿਨਾਂ ਵਿੱਚ ਨਵਾਂ ਘਰ ਜਾਂ ਕਾਰ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ|