ਦੋ ਨੌਜਵਾਨਾਂ ਦੀ ਹਤਿਆ

0
9

ਤਰਨ ਤਾਰਨ (ਨ ਜ਼ ਸ) : ਮੰਗਲਵਾਰ ਦੇਰ ਰਾਤ ਪਲਵਿੰਦਰ ਸਿੰਘ ਪਿੰਦਾ (23) ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਪੱਖੋਪੁਰ ਅਤੇ ਗੁਰਿੰਦਰ ਸਿੰਘ ਬਿੱਲਾ (26) ਪੁੱਤਰ ਕੁਲਵੰਤ ਸਿੰਘ ਵਾਸੀ ਖਾਰਾ ਦੀ ਗੋਲੀਆਂ ਮਾਰ ਕੇ ਹ¾ਤਿਆ ਕਰ ਦਿ¾ਤੀ ਗਈ| ਪੁਲਸ ਅਨੁਸਾਰ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਕਿਸੇ ਹੋਰ ਥਾਂ ’ਤੇ ਮਾਰ ਕੇ ਲਾਸ਼ਾਂ ਚੋਹਲਾ ਸਾਹਿਬ ਨੇੜਲੇ ਪਿੰਡ ਪ¾ਖੋਪੁਰ ਵਿਖੇ ਸੁੱਟੀਆਂ ਗਈਆਂ| ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਵੇਂ ਨੌਜਵਾਨ ਘਟਨਾ ਸਮੇਂ ਕਿੱਥੇ ਸਨ, ਉਨ੍ਹਾਂ ਦੇ ਨਾਲ ਕੌਣ-ਕੌਣ ਸੀ ਅਤੇ ਵਾਰਦਾਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਉਨ੍ਹਾਂ ਦੀ ਕਿਸੇ ਨਾਲ ਕੋਈ ਤਕਰਾਰ ਜਾਂ ਸੰਪਰਕ ਹੋਇਆ ਸੀ ਜਾਂ ਨਹੀਂ|