ਭਾਰਤੀ ਸੱਤਾਧਾਰੀਆਂ ਅੰਦਰ ਫਾਸ਼ੀਵਾਦ ਦੇ ਸਾਰੇ ਲੱਛਣ ਮੌਜੂਦ : ਐਨੀ ਰਾਜਾ

0
3

ਨਵੀਂ ਦਿੱਲੀ (ਗਿਆਨ ਸੈਦਪੁਰੀ) ‘ਇਸ ਮੁਲਕ ਅੰਦਰ ਰਾਤ ਨੂੰ ਕੋਈ ਭੁੱਖਾ ਨਾ ਸੌਵੇਂ, ਇਹ ਸਾਡੀ ਵਿਚਾਰਧਾਰਾ ਦਾ ਮੁੱਖ ਪਹਿਲੂ ਹੈ। ਜਦੋਂ ਭੁੱਖ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਜਾਤੀ ਪ੍ਰਥਾ ਵੀ ਖਤਮ ਹੋ ਜਾਵੇਗੀ|’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰ ਐਨੀ ਰਾਜਾ ਨੇ ਕੀਤਾ। ਉਹ ਸੈਂਟਰ ਫਾਰ ਦਲਿਤ ਰਾਈਟ ਮੂਵਮੈਂਟ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਸੀ ਪੀ ਆਈ ਦੇ ਕੇਂਦਰੀ ਮੁੱਖ ਦਫਤਰ ਅਜੈ ਭਵਨ ਦੇ ਕਾਮਰੇਡ ਘਾਟੇ ਮੈਮੋਰੀਅਲ ਹਾਲ ਵਿੱਚ ਦੋ ਦਿਨਾ ਮੀਟਿੰਗ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਦਲਿਤ ਸਮਾਜ ਆਰਥਿਕ ਤੇ ਸਮਾਜਿਕ ਅਨਿਆਏ ਦਾ ਪੂਰੀ ਤਰ੍ਹਾਂ ਸ਼ਿਕਾਰ ਹੈ। ਇਹਨਾਂ ਪ੍ਰਸਥਿਤੀਆਂ ’ਚੋਂ ਇਸ ਸਮਾਜ ਨੂੰ ਕੱਢਣ ਲਈ ਦਲਿਤ ਰਾਈਟਸ ਮੂਵਮੈਂਟ ਦੇ ਅੰਦੋਲਨ ਦਾ ਦੇਸ਼ ਪ¾ਧਰੀ ਵਿਸਥਾਰ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਮੁਲਕ ਵਿੱਚ ਲੱਖਾਂ ਦੀ ਗਿਣਤੀ ਵਿੱਚ ਪ੍ਰਾਇਮਰੀ ਸਕੂਲ ਬੰਦ ਕੀਤੇ ਜਾ ਰਹੇ ਹਨ। ਇਸ ਵਰਤਾਰੇ ਨਾਲ ਦਲਿਤ ਬੱਚੇ ਵਿੱਦਿਆ ਤੋਂ ਵਾਂਝੇ ਰਹਿ ਰਹੇ ਹਨ। ਇਹਨਾਂ ਸਕੂਲਾਂ ਵਿੱਚ ਗਰੀਬ ਵਰਗ ਜਾਂ ਦਲਿਤਾਂ ਦੇ ਬੱਚੇ ਹੀ ਪੜ੍ਹਨ ਜਾਂਦੇ ਹਨ। ਸਰਕਾਰੀ ਸਕੂਲਾਂ ਦੇ ਨਾਲ-ਨਾਲ ਸਰਕਾਰੀ ਹਸਪਤਾਲ ਵੀ ਬੰਦ ਕੀਤੇ ਜਾ ਰਹੇ ਹਨ। ਐਨੀ ਰਾਜਾ ਨੇ ਕਿਹਾ ਕਿ ਇਸ ਹਾਲਾਤ ਨੂੰ ਬਦਲਣ ਲਈ ਦਲਿਤ ਸੰਗਠਨਾ ਨੂੰ ਕਿਸੇ ਕਾਕਰੋਚ ਜਨਤਾ ਪਾਰਟੀ ਦੀ ਉਡੀਕ ਨਹੀਂ ਕਰਨੀ, ਸਗੋਂ ਸੰਘਰਸ਼ਾਂ ਰਾਹੀਂ ਇਹ ਸਭ ਕੁਝ ਦਲਿਤਾਂ ਨੇ ਖੁਦ ਕਰਨਾ ਹੈ। ਉਨ੍ਹਾ ਕਿਹਾ ਕਿ ਕਾਸਟ ਸਿਸਟਮ ਨੂੰ ਸਮਝ ਕੇ ਕਲਾਸ ਸਟਰਗਲ ਹੋਰ ਮਜ਼ਬੂਤ ਹੋਵੇਗਾ। ਇਸ ਸੰਦਰਭ ਵਿੱਚ ‘ਦਲਿਤ ਰਾਈਟਸ ਮੂਵਮੈਂਟ’ ਨੂੰ ਤਾਕਤਵਰ ਬਣਾਉਣਾ ਹੈ। ਉਹਨਾ ਕਿਹਾ ਕਿ ਬੇਸ਼ੱਕ ਅੱਤਿਆਚਾਰ ਰੋਕੂ ਐਕਟ ਬਣਿਆ ਹੋਇਆ ਹੈ, ਪਰ ਅ¾ਤਿਆਚਾਰਾਂ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਭਾਰਤ ਦੀ ਐੱਨ ਡੀ ਏ ਸਰਕਾਰ ਦੀ ਗੱਲ ਕਰਦਿਆਂ ਐਨੀ ਰਾਜਾ ਨੇ ਕਿਹਾ ਕਿ ਜੋ ਇੱਕ ਫਾਸ਼ੀਵਾਦ ਸਟੇਟ ਦਾ ਚਰਿੱਤਰ ਹੁੰਦਾ ਹੈ, ਉਸ ਦੇ ਸਾਰੇ ਲੱਛਣ ਇਸ ਵਿੱਚ ਵਿਦਮਾਨ ਹਨ। ਇਹ ਸਰਕਾਰ ਹਿੰਦੂਤਵੀ ਰਾਸ਼ਟਰ ਬਣਾਉਣ ਲਈ ਹਰ ਹੀਲਾ ਵਰਤ ਰਹੀ ਹੈ। ਇਸੇ ਸਿਲਸਿਲੇ ਤਹਿਤ ਇਹ ਸਰਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬਣਾਏ ਸੰਵਿਧਾਨ ਨੂੰ ਨਸ਼ਟ ਕਰ ਦੇਣਾ ਚਾਹੁੰਦੀ ਹੈ। ਮੌਜੂਦਾ ਹਾਕਮ ਕਮਿਊਨਿਜ਼ਮ ਅਤੇ ਸਮਾਜਵਾਦ ਦੇ ਸਭ ਤੋਂ ਵੱਡੇ ਵਿਰੋਧੀ ਹਨ। ਉਹਨਾ ਆਪਣੀ ਤਕਰੀਰ ਦੀ ਸਮਾਪਤੀ ‘ਜੈ ਭੀਮ ਲਾਲ ਸਲਾਮ’ ਦੇ ਨਾਅਰੇ ਨਾਲ ਕੀਤੀ। ਮੀਟਿੰਗ ਦੇ ਆਗਾਜ਼ ਸਮੇਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਸ਼ੋਕ ਮਤਾ ਪੇਸ਼ ਕੀਤਾ। ਇਸ ਵਿੱਚ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਐਨੀ ਰਾਜਾ ਦੀ ਭਤੀਜੀ ਅਲਫੀਆ, ਨਾਨਕ ਸਿੰਘ ਹਲੀਮਵਾਲਾ (ਪੰਜਾਬ) ਅਤੇ ਨੇਪਾਲ ਦੇ ਹੜ੍ਹ ਪੀੜਤਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸੈਂਟਰ ਫਾਰ ਦਲਿਤ ਰਾਈਟਸ ਮੂਵਮੈਂਟ ਦੇ ਜਨਰਲ ਸਕੱਤਰ ਵਜਿੰਦਰ ਸਿੰਘ ਨਿਰਮਲ ਨੇ ਰਿਪੋਰਟ ਪੇਸ਼ ਕੀਤੀ। ਰਿਪੋਰਟ ਪੇਸ਼ ਕਰਦੇ ਸਮੇਂ ਉਹਨਾ ਕਿਹਾ ਕਿ ਅ¾ਤ ਦਾ ਅਫਸੋਸ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਵਿੱਚ ਗਿਣਿਆ ਜਾਂਦਾ ਸਾਡਾ ਦੇਸ਼ ਹੈ, ਜਿਸ ਕੋਲ ਪਰਮਾਣੂ ਸ਼ਕਤੀ ਵੀ ਹੈ, ਲਗਾਤਾਰ ਅਮਰੀਕਾ ਦਾ ਅਨੁਸਾਰੀ ਬਣਦਾ ਜਾ ਰਿਹਾ ਹੈ। ਅਮਰੀਕਾ-ਇਜ਼ਰਾਇਲ ਵੱਲੋਂ ਕੀਤੇ ਗਏ ਗੁਨਾਹਾਂ ਦੀ ਭਾਰਤ ਨਿੰਦਾ ਵੀ ਨਹੀਂ ਕਰ ਸਕਿਆ। ਅਮਰੀਕਾ ਪੂਰੇ ਸੰਸਾਰ ਵਿੱਚ ਤੇਲ ਦੀ ਪ੍ਰਭੂਸ¾ਤਾ ਸਥਾਪਤ ਕਰਨੀ ਚਾਹੁੰਦਾ ਹੈ| ਦੂਸਰੇ ਪਾਸੇ ਭਾਰਤ ਵਿੱਚ 82 ਕਰੋੜ ਲੋਕਾਂ ਨੂੰ ਪੰਜ ਕਿਲੋ ਅਨਾਜ ’ਤੇ ਪ੍ਰਤੀ ਜੀਅ ਪ੍ਰਤੀ ਮਹੀਨਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਸੁਣਨ ਨੂੰ ਇਹ ਮਿਲਦਾ ਹੈ ਕਿ ਦੇਸ਼ ਹਰ ਖੇਤਰ ਵਿੱਚ ਵਿਕਾਸ ਕਰ ਰਿਹਾ ਹੈ। ਇੰਜੀਨੀਅਰਿੰਗ ਪਾਸ ਨੌਜਵਾਨਾਂ ਨੂੰ ਮਨਰੇਗਾ ਅੰਦਰ ਦਿਹਾੜੀ ਲੱਭਦਿਆਂ ਦੇਖਿਆ ਜਾ ਸਕਦਾ ਹੈ। ਲੱਖਾਂ ਸਰਕਾਰੀ ਸਕੂਲ ਅਜਿਹੇ ਹਨ, ਜਿੱਥੇ ਟਾਇਲਟਾਂ ਨਹੀਂ। ਬਹੁਤ ਸਾਰੇ ਇਹੋ ਜਿਹੇ ਸਕੂਲ ਹਨ, ਜਿੱਥੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਲਈ ਵੱਖਰੇ-ਵੱਖਰੇ ਟਾਇਲਟਸ ਉਪਲ¾ਬਧ ਨਹੀਂ। ਨਿਰਮਲ ਨੇ ਸਵਾਲ ਉਠਾਇਆ ਕਿ ਭਾਰਤ ਵਿੱਚ ਵਿਕਾਸ ਦਾ ਇਹ ਕਿਹੋ ਜਿਹਾ ਮਾਡਲ ਹੈ। ਵੋਟਾਂ ਵਿੱਚ ਜਿੱਤਣ ਲਈ ਹਿੰਦੂ-ਮੁਸਲਿਮ ਲੋਕਾਂ ਲਈ ਨਫਰਤ ਪੈਦਾ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤ ਵਿੱਚ ਕੋਈ ਸਵਾਲ ਪੁੱਛਦਾ ਹੈ ਤਾਂ ਉਸ ਨੂੰ ਈ ਡੀ ਦੇ ਡਰ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰੇਤ ਮੈਂਬਰ ਡਾਕਟਰ ਕਾਂਗੋ ‘ਸੈਂਟਰ ਫਾਰ ਦਲਿਤ ਰਾਈਟਸ ਮੂਵਮੈਂਟ’ ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾ ਕਿਹਾ ਕਿ ਦਲਿਤ ਅਧਿਕਾਰ ਲਈ ਬਣੀ ਇਹ ਜਥੇਬੰਦੀ ਬੜੀ ਮਹੱਤਵਪੂਰਨ ਹੈ। ਡਾ. ਕਾਂਗੋ ਨੇ ਕਮਿਊਨਿਸਟ ਅਤੇ ਭਾਰਤੀ ਜਨਤਾ ਦੀ ਵਿਚਾਰਧਾਰਾ ਸੰਬੰਧੀ ਵੀ ਕੁਝ ਗੱਲਾਂ ਕੀਤੀਆਂ। ਉਹਨਾ ਕਿਹਾ ਕਿ ਭਾਜਪਾ ਦਾ ਮੰਨਣਾ ਹੈ ਕਿ ਬਰਾਬਰਤਾ ਗੈਰ-ਜ਼ਰੂਰੀ ਹੈ, ਜਦਕਿ ਸੀ ਪੀ ਆਈ ਬਰਾਬਰਤਾ ਨੂੰ ਕੁਦਰਤੀ ਸਮਝਦੀ ਹੈ। ਵਜਿੰਦਰ ਸਿੰਘ ਨਿਰਮਲ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਨਿੱਠ ਕੇ ਬਹਿਸ ਹੋਈ। ਜਨਰਲ ਬਾਡੀ ਦੇ ਮੈਂਬਰਾਂ ਨੇ ਕਈ ਸਵਾਲ ਵੀ ਉਠਾਏ। ਹਿੱਸਾ ਲੈਣ ਵਾਲੇ ਮੈਂਬਰਾਂ ਵਿੱਚ ਪੰਜਾਬ ਤੋਂ ਦੇਵੀ ਕੁਮਾਰੀ ਸਰਹਾਲੀ ਕਲਾਂ, ਮਹਾਰਾਸ਼ਟਰ ਤੋਂ ਰਾਮ ਬਹਤੀ ਅਰੰਗਾਬਾਦ ਤੇ ਨਾਮਦੇਵ ਚੌਹਾਨ, ਉਤਰ ਪ੍ਰਦੇਸ਼ ਤੋਂ ਰਘੂਨਾਥ, ਤਿਲੰਗਾਨਾ ਤੋਂ ਅਨਿਲ ਕੁਮਾਰ ਤੇ ਰਤਨਮ, ਆਂਧਰਾ ਪ੍ਰਦੇਸ਼ ਤੋਂ ਪ੍ਰਭਕਰਨ, ਬਿਹਾਰ ਤੋਂ ਪੁਨੀਤ ਮੁਖੀਆ ਤੇ ਵਿਨੋਦ ਕੁਮਾਰ ਆਦਿ ਸ਼ਾਮਿਲ ਹਨ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਜਾਤ-ਪਾਤੀ ਸਿਸਟਮ ਨੇ ਸਭ ਤੋਂ ਵੱਧ ਨੁਕਸਾਨ ਦਲਿਤ ਵਰਗ ਦਾ ਕੀਤਾ ਹੈ। ਇਸ ਨੁਕਸਾਨ ਦੀ ਭਰਪਾਈ ਲਈ ਦਲਿਤਾਂ ਤੋਂ ਇਲਾਵਾ ਸਮਾਜ ਦੇ ਦੂਸਰੇ ਹਿੱਸਿਆਂ ਦੇ ਸਹਿਯੋਗ ਦੀ ਵੀ ਲੋੜ ਹੈ। ਗੋਰੀਆ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਦੂਸਰੇ ਸੂਬੇ ਨਾਲੋਂ ਦਲਿਤਾਂ ਦੀ ਗਿਣਤੀ ਵੱਧ ਹੈ। ਦਲਿਤ ਵਰਗ ਦੇ ਹੱਕਾਂ ਲਈ ਭਵਿੱਖ ਵਿੱਚ ਸੰਘਰਸ਼ ਦੀ ਰੂਪਰੇਖਾ ਨਵੇਂ ਸਿਰਿਓਂ ਉਲੀਕੀ ਜਾਵੇਗੀ। ਉਹਨਾ ਕਿਹਾ ਕਿ ਅੰਦੋਲਨ ਹੀ ਚੰਗੇ ਭਵਿੱਖ ਲਈ ਰਾਹ ਖੋਲ੍ਹਦਾ ਹੈ। ਆਖਰ ਵਿੱਚ ਸੈਂਟਰ ਫਾਰ ਦਲਿਤ ਰਾਈਟਸ ਮੂਵਮੈਂਟ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ ਨੇ ਰਿਪੋਰਟ ’ਤੇ ਹੋਈ ਬਹਿਸ ਦਾ ਜਵਾਬ ਦਿੱਤਾ।ਮੀਟਿੰਗ ਵਿੱਚ ਐੱਨ ਐੱਫ ਆਈ ਡਬਲਯੂ ਦੀ ਜਨਰਲ ਸਕੱਤਰ ਨਿਸ਼ਾ ਸਿੱਧੂ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।ਮੀਟਿੰਗ ਦੀ ਪ੍ਰਧਾਨਗੀ ਮਨੋਜ ਝਾਅ ਨੇ ਕੀਤੀ|