ਰੁਪਈਆ ਨਹੀਂ ਡਿਗ ਰਿਹਾ, ਡਾਲਰ ਚੜ੍ਹ ਰਿਹਾ : ਨਿਰਮਲਾ ਸੀਤਾਰਮਨ

0
389

ਵਾਸ਼ਿੰਗਟਨ : ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਡਾਲਰ ਦੇ ਮੁਕਾਬਲੇ ਰੁਪਏ ਦੀ ਆਏ ਦਿਨ ਹੋ ਰਹੀ ਕਦਰ-ਘਟਾਈ ਨੂੰ ਮੰਨਣ ਤੋਂ ਨਾਂਹ ਕਰਦਿਆਂ ਕਿਹਾ ਕਿ ਰੁਪੱਈਆ ਨਹੀਂ ਕਮਜ਼ੋਰ ਹੋਇਆ, ਡਾਲਰ ਮਜ਼ਬੂਤ ਹੋਇਆ ਹੈ। ਉਨ੍ਹਾ ਕਿਹਾ ਕਿ ਭਾਰਤੀ ਅਰਥਚਾਰੇ ਦੀਆਂ ਬੁਨਿਆਦਾਂ ਮਜ਼ਬੂਤ ਹਨ ਤੇ ਨੋਟਪਸਾਰਾ ਦੁਨੀਆ ਦੇ ਹੋਰਨਾਂ ਹਿੱਸਿਆਂ ਦੇ ਮੁਕਾਬਲੇ ਘੱਟ ਹੈ। (ਸ਼ੁੱਕਰਵਾਰ ਇਕ ਡਾਲਰ 82 ਰੁਪਏ 35 ਪੈਸੇ ਦਾ ਸੀ)। ਭਾਰਤ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਲਈ ਈ ਡੀ ਦੀ ਵਰਤੋਂ ਕਰਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਈ ਡੀ ਆਪਣਾ ਕੰਮ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਸੀਤਾਰਮਨ ਨੇ ਵਿੱਤ ਮੰਤਰਾਲੇ ਦੀਆਂ ਦੋ ਬਰਾਂਚਾਂ ਇਨਕਮ ਟੈਕਸ ਵਿਭਾਗ ਅਤੇ ਈ ਡੀ ਰਾਹੀਂ ਕਾਰਪੋਰੇਟ ਸੈਕਟਰ ਅਤੇ ਜਨਤਾ ’ਚ ਕਿਸੇ ਤਰ੍ਹਾਂ ਦਾ ਡਰ ਪੈਦਾ ਕਰਨ ਤੋਂ ਇਨਕਾਰ ਕੀਤਾ।

LEAVE A REPLY

Please enter your comment!
Please enter your name here