24 C
Jalandhar
Friday, October 18, 2024
spot_img

ਹੁਣ ‘ਭਾਰਤ’ ਬਰਾਂਡ ਯੂਰੀਆ ਮਿਲਿਆ ਕਰੇਗਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ ਐੱਮ-ਕਿਸਾਨ ਸਕੀਮ ਤਹਿਤ 11 ਕਰੋੜ ਯੋਗ ਕਿਸਾਨਾਂ ਲਈ 16,000 ਕਰੋੜ ਰੁਪਏ ਦੀ 12ਵੀਂ ਕਿਸ਼ਤ ਸੋਮਵਾਰ ਜਾਰੀ ਕੀਤੀ। ਇਸ ਕਿਸ਼ਤ ਨਾਲ ਯੋਗ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ’ਚ ਹੁੁਣ ਤੱਕ 2.16 ਲੱਖ ਕਰੋੜ ਰੁਪਏ ਦੀ ਰਾਸ਼ੀ ਤਬਦੀਲ ਕੀਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਬਾਅਦ 2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ’ਚ ਸਾਲਾਨਾ 6000 ਰੁਪਏ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ। ਸਕੀਮ ਦੀ ਸ਼ੁਰੂਆਤ ਫਰਵਰੀ 2019 ’ਚ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ 12ਵੀਂ ਕਿਸ਼ਤ ਕੌਮੀ ਰਾਜਧਾਨੀ ਦੇ ਪੂਸਾ ਕੈਂਪਸ ’ਚ ਕਰਵਾਏ ਦੋ ਰੋਜ਼ਾ ‘ਪੀ ਐੱਮ ਕਿਸਾਨ ਸੰਮਾਨ ਸੰਮੇਲਨ 2022’ ਦੌਰਾਨ ਜਾਰੀ ਕੀਤੀ। ਇਸ ਮੌਕੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਕੈਮੀਕਲਜ਼ ਤੇ ਫਰਟੀਲਾਈਜ਼ਰ ਮੰਤਰੀ ਮਨਸੁਖ ਮਾਂਡਵੀਆ ਵੀ ਮੌਜੂਦ ਸਨ। ਸਮਾਗਮ ’ਚ ਦੇਸ਼ ਭਰ ਤੋਂ 13,500 ਕਿਸਾਨ ਤੇ 1500 ਐਗਰੀ-ਸਟਾਰਟਅੱਪਸ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ-ਇਕ ਰਾਸ਼ਟਰ ਇਕ ਫਰਟੀਲਾਈਜ਼ਰ ਸਕੀਮ ਦੀ ਵੀ ਸ਼ੁਰੂਆਤ ਕੀਤੀ। ਇਸ ਸਕੀਮ ਤਹਿਤ ਕਿਸਾਨਾਂ ਨੂੰ ਸਬਸਿਡੀ ’ਤੇ ਮਿਲਣ ਵਾਲਾ ਯੂਰੀਆ ਹੁਣ ਇਕਹਿਰੇ ਬਰਾਂਡ ‘ਭਾਰਤ’ ਦੇ ਨਾਂਅ ਹੇਠ ਮਿਲੇਗਾ। ਮੋਦੀ ਨੇ ਇਸ ਮੌਕੇ 600 ਕਿਸਾਨ ਸਮਰਿੱਧੀ ਕੇਂਦਰਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾ ਕਿਹਾ ਕਿ ਇਨ੍ਹਾਂ ਦੋ ਸੁਧਾਰਾਂ ਨਾਲ ਯੂਰੀਆ ਦੀ ਉਪਲਬਧਤਾ ਤੇ ਗੁਣਵੱਤਾ ਯਕੀਨੀ ਬਣੇਗੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕੌਮਾਂਤਰੀ ਹਫਤਾਵਾਰੀ ਫਰਟੀਲਾਈਜ਼ਰ ਈ-ਮੈਗਜ਼ੀਨ ‘ਇੰਡੀਅਨ ਐੱਜ’ ਤੋਂ ਵੀ ਪਰਦਾ ਚੁੱਕਿਆ।

Related Articles

LEAVE A REPLY

Please enter your comment!
Please enter your name here

Latest Articles