25.4 C
Jalandhar
Friday, October 18, 2024
spot_img

ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਿੰਗ, ਨਤੀਜਾ ਭਲਕੇ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਦੀ ਚੋਣ ਲਈ ਸੋਮਵਾਰ ਵੋਟਾਂ ਪੈ ਗਈਆਂ। ਨਤੀਜਾ ਭਲਕੇ ਆਏਗਾ। ਮੁਕਾਬਲਾ ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਵਿਚਾਲੇ ਸੀ। ਗਾਂਧੀ ਪਰਵਾਰ ਨਾਲ ਨੇੜਤਾ ਤੇ ਸੀਨੀਅਰ ਆਗੂਆਂ ਦੀ ਹਮਾਇਤ ਕਰਕੇ ਖੜਗੇ ਨੂੰ ਪਸੰਦੀਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ, ਜਦੋਂਕਿ ਥਰੂਰ ਨੇ ਚੋਣ ਪ੍ਰਚਾਰ ਦੌਰਾਨ ਖੁਦ ਨੂੰ ਬਦਲਾਅ ਲਿਆਉਣ ਵਾਲੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ। ਸੋਨੀਆ ਗਾਂਧੀ ਨੇ ਪਾਰਟੀ ਹੈੱਡਕੁਆਰਟਰ ’ਚ ਵੋਟ ਪਾਈ। ਇਸ ਮੌਕੇ ਪਾਰਟੀ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵੀ ਉਨ੍ਹਾ ਨਾਲ ਸੀ। ਸੋਨੀਆ ਗਾਂਧੀ ਨੇ ਵੋਟ ਪਾਉਣ ਮਗਰੋਂ ਕਿਹਾ ਕਿ ਉਨ੍ਹਾ ਨੂੰ ਇਸ ਦਿਨ ਦੀ ਲੰਮੇ ਸਮੇਂ ਤੋਂ ਉਡੀਕ ਸੀ। ਪੱਤਰਕਾਰਾਂ ਵੱਲੋਂ ਚੋਣ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾ ਕਿਹਾਮੈਂ ਲੰਮੇ ਸਮੇਂ ਤੋਂ ਅੱਜ ਦੇ ਦਿਨ ਦੀ ਉਡੀਕ ਕਰ ਰਹੀ ਸੀ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਪਾਰਟੀ ਹੈੱਡਕੁਆਰਟਰ ’ਤੇ ਬਣੇ ਪੋਲਿੰਗ ਬੂਥ ’ਤੇ ਵੋਟ ਪਾਈ। ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਸਭ ਤੋਂ ਪਹਿਲਾਂ ਵੋਟ ਪਾਈ। ਜੈਰਾਮ ਰਮੇਸ਼, ਅੰਬਿਕਾ ਸੋਨੀ, ਅਜੈ ਮਾਕਨ ਤੇ ਵਿਵੇਕ ਤਨਖਾ ਨੇ ਵੀ ਇਸੇ ਬੂਥ ’ਤੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਰਾਹੁਲ ਗਾਂਧੀ, ਜੋ ਭਾਰਤ ਜੋੜੋ ਯਾਤਰਾ ਕਰਕੇ ਇਸ ਵੇਲੇ ਕਰਨਾਟਕ ’ਚ ਹਨ, 40 ਹੋਰਨਾਂ ‘ਭਾਰਤ ਯਾਤਰੀਆਂ’ ਨਾਲ ਬੇਲਾਰੀ ਦੇ ਸੰਗਾਨਾਕਾਲੂ ’ਚ ਵੋਟ ਪਾਈ। ਥਰੂਰ ਨੇ ਆਪਣੀ ਵੋਟ ਤਿਰੁਅਨੰਤਪੁਰਮ ’ਚ ਕੇਰਲਾ ਕਾਂਗਰਸ ਹੈੱਡਕੁਆਰਟਰ ’ਤੇ ਪਾਈ, ਜਦੋਂਕਿ ਖੜਗੇ ਵੋਟ ਪਾਉਣ ਲਈ ਬੇਂਗਲੁਰੂ ਦੇ ਕਰਨਾਟਕ ਕਾਂਗਰਸ ਦਫਤਰ ਪੁੱਜੇ। ਉਧਰ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਉਨ੍ਹਾ ਕਿਹਾ ਕਿ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਹੋਈਆਂ। ਰਮੇਸ਼ ਨੇ ਕਿਹਾ ਕਿ ਕਾਂਗਰਸ ਦੇ 137 ਸਾਲ ਪੁਰਾਣੇ ਇਤਿਹਾਸ ’ਚ 6ਵੀਂ ਵਾਰ ਹੈ, ਜਦੋਂ ਪਾਰਟੀ ਪ੍ਰਧਾਨ ਦੀ ਚੋਣ ਲਈ ਵੋਟਿੰਗ ਹੋ ਰਹੀ ਹੈ।
ਇਸ ਦੌਰਾਨ ਖੜਗੇ ਨੇ ਆਪਣੇ ਵਿਰੋਧੀ ਉਮੀਦਵਾਰ ਸ਼ਸ਼ੀ ਥਰੂਰ ਨੂੰ ਫੋਨ ਕਰਕੇ ‘ਸ਼ੁਭ ਕਾਮਨਾਵਾਂ’ ਦਿੱਤੀਆਂ। ਖੜਗੇ ਨੇ ਕਿਹਾ ਕਿ ਉਹ ਦੋਵੇਂ ਪਾਰਟੀ ਨੂੰ ਮਜ਼ਬੂਤ ਕਰਨ ਤੇ ਬਿਹਤਰ ਰਾਸ਼ਟਰ ਦੇ ਨਿਰਮਾਣ ਲਈ ਮੈਦਾਨ ਵਿੱਚ ਨਿੱਤਰੇ।
ਇਸੇ ਦਰਮਿਆਨ ਥਰੂਰ ਨੇ ਟਵੀਟ ਕੀਤਾਕੁਝ ਲੜਾਈਆਂ ਅਸੀਂ ਇਸ ਲਈ ਵੀ ਲੜਦੇ ਹਾਂ ਕਿ ਇਤਿਹਾਸ ਯਾਦ ਰੱਖ ਸਕੇ ਕਿ ਵਰਤਮਾਨ ਖਾਮੋਸ਼ ਨਹੀਂ ਸੀ। ਕਾਂਗਰਸ ਦੀ ਕਿਸਮਤ ਦਾ ਫੈਸਲਾ ਕਾਰਕੁਨ ਕਰਨਗੇ। ਕਾਂਗਰਸ ਵਿਚ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ ਹੈ। ਮੈਂ ਖੜਗੇ ਜੀ ਨਾਲ ਗੱਲ ਕੀਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ। ਨਤੀਜਾ ਕੁਝ ਵੀ ਹੋਵੇ, ਅਸੀਂ ਸਹਿਯੋਗੀ ਬਣੇ ਰਹਾਂਗੇ।
ਵੋਟਿੰਗ ਖਤਮ ਹੋਣ ਤੋਂ ਬਾਅਦ ਚੋਣ ਇੰਚਾਰਜ ਮਧੂਸੂਦਨ ਮਿਸਤਰੀ ਨੇ ਕਿਹਾ ਕਿ 9900 ਵਿੱਚੋਂ 9500 ਡੈਲੀਗੇਟਾਂ ਨੇ ਵੋਟਾਂ ਪਾਈਆਂ।

Related Articles

LEAVE A REPLY

Please enter your comment!
Please enter your name here

Latest Articles