ਵਾਸ਼ਿੰਗਟਨ (ਨ ਜ਼ ਸ)-ਅਮਰੀਕਨ ਅਧਿਕਾਰੀਆਂ ਨੇ ਦੱਸਿਆ ਕਿ ਮੈਕਸੀਕੋ ਦੇ ਇੱਕ ਜੱਜ ਨੂੰ 20 ਲੱਖ ਡਾਲਰ ਰਿਸ਼ਵਤ ਲੈ ਕੇ ਅਜਿਹੇ ਵਿਅਕਤੀ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੇ ਦੋਸ਼ ਹੇਠ ਗਿ੍ਫਤਾਰ ਕੀਤਾ ਗਿਆ ਹੈ, ਜੋ ਰਿਆਨ ਵੈਡਿੰਗ (ਸਾਬਕਾ ਕੈਨੇਡੀਅਨ ਓਲੰਪਿਕ ਸਨੋਬੋਰਡਰ, ਜੋ ਬਾਅਦ ਵਿੱਚ ਕਥਿਤ ਤੌਰ ‘ਤੇ ਨਸ਼ਾ ਤਸਕਰੀ ਦਾ ਮੁੱਖ ਸਰਗਨਾ ਬਣ ਗਿਆ) ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ | ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਜੱਜ ਲੁਈਸ ਬੇਨੀਟੇਜ਼ ਅਲਕਾਂਤਾਰਾ ‘ਤੇ ਦੋਸ਼ ਹਨ ਕਿ ਉਸ ਨੇ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਕੇ ਐਂਡਰਿਊ ਕਲਾਰਕ ਨਾਮਕ 36 ਸਾਲਾ ਕੈਨੇਡੀਅਨ ਵਿਅਕਤੀ ਨੂੰ ਰਿਹਾਅ ਕਰਵਾਇਆ | ਕਲਾਰਕ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਹਿੰਸਕ ਨਸ਼ਾ ਤਸਕਰੀ ਗਰੋਹ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਹੈ; ਇਸ ਰਿਹਾਈ ਕਾਰਨ ਕਲਾਰਕ ਹਿਰਾਸਤ ਤੋਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ |


