ਨੇਪਾਲਣ ਦੇ ਭੇਸ ’ਚ ਚੀਨਣ ਫੜੀ

0
248

ਨਵੀਂ ਦਿੱਲੀ : ਦਿੱਲੀ ਪੁਲਸ ਨੇ ਚੀਨੀ ਔਰਤ ਨੂੰ ਫਰਜ਼ੀ ਨਾਂਅ ਹੇਠ ਭਾਰਤ ’ਚ ਰਹਿਣ ਅਤੇ ਕਥਿਤ ਤੌਰ ’ਤੇ ‘ਰਾਸ਼ਟਰ ਵਿਰੋਧੀ ਗਤੀਵਿਧੀਆਂ’ ਵਿਚ ਸ਼ਾਮਲ ਹੋਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਪਛਾਣ ਕਾਈ ਰੂਓ ਵਜੋਂ ਹੋਈ ਹੈ ਅਤੇ ਉਹ ਚੀਨ ਦੇ ਹੈਨਾਨ ਸੂਬੇ ਦੀ ਰਹਿਣ ਵਾਲੀ ਹੈ। ਉਹ ਨੇਪਾਲੀ ਨਾਗਰਿਕ ਵਜੋਂ ਭਾਰਤ ’ਚ ਰਹਿ ਰਹੀ ਸੀ ਅਤੇ ਉਸ ਨੂੰ ਉੱਤਰੀ ਦਿੱਲੀ ਦੇ ਮਜਨੂੰ ਕਾ ਟਿੱਲਾ ਤੋਂ ਹਿਰਾਸਤ ’ਚ ਲਿਆ ਗਿਆ। ਜਾਂਚ ਦੌਰਾਨ ਉਸ ਕੋਲੋਂ ਡੋਲਮਾ ਲਾਮਾ ਦੇ ਨਾਂਅ ’ਤੇ ਨੇਪਾਲੀ ਨਾਗਰਿਕਤਾ ਸਰਟੀਫਿਕੇਟ ਬਰਾਮਦ ਕੀਤਾ ਗਿਆ। ਹਾਲਾਂਕਿ, ਜਦੋਂ ਖੇਤਰੀ ਵਿਦੇਸ਼ੀ ਰਜਿਸਟ੍ਰੇਸ਼ਨ ਦਫਤਰ ਵੱਲੋਂ ਪੁੱਛ-ਪੜਤਾਲ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਉਹ ਚੀਨੀ ਨਾਗਰਿਕ ਹੈ ਅਤੇ 2019 ’ਚ ਭਾਰਤ ਆਈ ਸੀ।

LEAVE A REPLY

Please enter your comment!
Please enter your name here