ਬਲਾਤਕਾਰ ਦੀ ਕਹਾਣੀ ਫਰਜ਼ੀ ਕਰਾਰ

0
265

ਗਾਜ਼ੀਆਬਾਦ : ਇੱਥੋਂ ਦੀ ਪੁਲਸ ਨੇ ਦਿੱਲੀ ਦੀ ਔਰਤ ਦੇ ਇਸ ਦਾਅਵੇ ਨੂੰ ਮਨਘੜਤ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਕਿ ਪੰਜ ਵਿਅਕਤੀਆਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਅਤੇ ਤਸ਼ੱਦਦ ਢਾਹਿਆ। ਪੁਲਸ ਨੇ ਦਾਅਵਾ ਕੀਤਾ ਕਿ ਜਾਇਦਾਦ ਦੇ ਝਗੜੇ ਕਾਰਨ ਸਾਜ਼ਿਸ਼ ਰਚੀ ਗਈ ਸੀ। ਔਰਤ ਦੇ ਤਿੰਨ ਸਾਥੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਉਨ੍ਹਾਂ ਦੀ ਪਛਾਣ ਆਜ਼ਾਦ, ਅਫਜ਼ਲ ਅਤੇ ਗੌਰਵ ਵਜੋਂ ਹੋਈ ਹੈ।
ਮੇਰਠ ਦੇ ਇੰਸਪੈਕਟਰ ਜਨਰਲ ਪ੍ਰਵੀਨ ਕੁਮਾਰ ਨੂੰ ਜਦ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਔਰਤ ਨੂੰ ਅਗਵਾ ਕੀਤਾ ਗਿਆ ਸੀ ਜਾਂ ਗੈਰ-ਕਾਨੂੰਨੀ ਢੰਗ ਨਾਲ ਕੈਦ ਕੀਤਾ ਗਿਆ ਸੀ ਤਾਂ ਉਨ੍ਹਾ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਨਿਰਧਾਰਤ ਸਥਾਨ ’ਤੇ ਗਈ ਸੀ। ਜਾਂਚ ਦੌਰਾਨ ਫੋਨ ਚੈਟਾਂ ਦਾ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਕੇਸ ਨੂੰ ਜਨਤਕ ਕਰਨ ਲਈ ਵਿਅਕਤੀਆਂ ਨੂੰ ਪੈਸੇ ਵੀ ਦਿੱਤੇ ਗਏ ਸਨ। ਦੂਜੇ ਪਾਸੇ ਹਸਪਤਾਲ ਨੇ ਕਿਹਾ ਹੈ ਕਿ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਹੈ। ਔਰਤ ਨੇ ਦਾਅਵਾ ਕੀਤਾ ਸੀ ਕਿ ਉਸ ਨਾਲ ਪੰਜ ਜਣਿਆਂ ਨੇ ਬਲਾਤਕਾਰ ਕੀਤਾ ਤੇ ਉਸ ਦੇ ਗੁਪਤ ਅੰਗ ’ਚ ਰਾਡ ਖੋਭੀ ਗਈ ਸੀ। ਇਸ ਘਟਨਾ ਦਾ ਦਿੱਲੀ ਮਹਿਲਾ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਸੀ ਤੇ ਪੁਲਸ ਨੂੰ ਜਲਦ ਤੋਂ ਜਲਦ ਜਾਂਚ ਕਰਨ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਿਹਾ ਸੀ।

LEAVE A REPLY

Please enter your comment!
Please enter your name here