ਨਵੀਂ ਦਿੱਲੀ : ਯੂਕਰੇਨ ’ਚ ਫਸੇ 1500 ਭਾਰਤੀ ਵਿਦਿਆਰਥੀਆਂ ਨੇ ਦੇਸ਼ ’ਚ ਵਾਪਸੀ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸਾਫ਼ ਕਹਿ ਦਿੱਤਾ ਹੈ ਕਿ ਉਹ ਇੱਥੇ ਹੀ ਪੜ੍ਹਨਗੇ ਜਾਂ ਮਰਨਗੇ। ਇਸ ਦੌਰਾਨ ਜੇ ਮਰ ਗਏ ਅਤੇ ਤਾਬੂਤ ’ਚ ਆਉਣਾ ਪਿਆ ਤਾਂ ਵੀ ਉਨ੍ਹਾਂ ਨੂੰ ਮਨਜ਼ੂਰ ਹੈ। ਉਨ੍ਹਾ ਕੋਲ ਇਸ ਤੋਂ ਇਲਾਵਾ ਕੋਈ ਵਿਕਲਪ ਨਹੀਂ। ਪਿਛਲੇ ਕਰੀਬ 9 ਮਹੀਨਿਆਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਜ਼ਬਰਦਸਤ ਜੰਗ ਜਾਰੀ ਹੈ। ਸੈਂਕੜੇ ਭਾਰਤੀ ਵਿਦਿਆਰਥੀਆਂ ਸਮੇਤ ਲੱਖਾਂ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ, ਪਰ ਹੁਣ ਵੀ ਉਥੇ 1500 ਭਾਰਤੀ ਵਿਦਿਆਰਥੀਆਂ ਦੇ ਫਸੇ ਹੋਣ ਦੀ ਜਾਣਕਾਰੀ ਮਿਲੀ ਹੈ। ਯੂਕਰੇਨ ’ਚ ਫਸੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਸਾਹਮਣੇ ਕੋਈ ਵਿਕਲਪ ਨਹੀਂ ਛੱਡਿਆ।




