ਦੋਸਤ ਨਾਲ ਘੁੰਮਣ ਗਈ ਸਾਫਟਵੇਅਰ ਇੰਜੀਨੀਅਰ ਕੁੜੀ ਨਾਲ ਸਮੂਹਕ ਜਬਰ-ਜਨਾਹ

0
387

ਸਿੰਘਭੂਮ (ਝਾਰਖੰਡ)-ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹਾ ਹੈੱਡਕੁਆਰਟਰ ਚਾਈਬਾਸਾ ’ਚ ਹਵਾਈ ਅੱਡੇ ਨੇੜੇ ਇਕ ਸਾਫਟਵੇਅਰ ਇੰਜੀਨੀਅਰ ਕੁੜੀ ਨਾਲ 10 ਲੋਕਾਂ ਵੱਲੋਂ ਸਮੂਹਕ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੁਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ 9-10 ਅਣਪਛਾਤਿਆਂ ਖਿਲਾਫ ਸਮੂਹਕ ਜਬਰ-ਜਨਾਹ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਕੁੜੀ ਦੀ ਮੈਡੀਕਲ ਜਾਂਚ ਕਰਵਾਈ ਗਈ, ਜਿਸ ’ਚ ਜਬਰ-ਜ਼ਨਾਹ ਦੀ ਪੁਸ਼ਟੀ ਹੋਣ ਤੋਂ ਬਾਅਦ ਮੁਲਜ਼ਮਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤਾ ਝੀਂਕਪਾਨੀ ਦੀ ਰਹਿਣ ਵਾਲੀ ਹੈ ਅਤੇ ਬੈਂਗਲੁਰੂ ’ਚ ਸਾਫਟਵੇਅਰ ਇੰਜੀਨੀਅਰ ਹੈ ਅਤੇ ਮੌਜੂਦਾ ਸਮੇਂ ਉਹ ਚਾਈਬਾਸਾ ਸ਼ਹਿਰ ਦੇ ਕਮਰਹਾਤੂ ’ਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੀ ਸੀ, ਜਿੱਥੋਂ ਉਹ ‘ਵਰਕ ਫਰਾਮ ਹੋਮ’ ਮਾਧਿਅਮ ਨਾਲ ਆਪਣਾ ਕੰਮ ਕਰ ਰਹੀ ਸੀ। ਵੀਰਵਾਰ ਸ਼ਾਮ ਕੁੜੀ ਆਪਣੇ ਇਕ ਦੋਸਤ ਨਾਲ ਹਵਾਈ ਅੱਡੇ ਵੱਲ ਘੁੰਮਣ ਗਈ ਸੀ, ਜਿੱਥੇ ਉਹ ਸਕੂਟੀ ਖੜ੍ਹੀ ਕਰ ਕੇ ਆਪਸ ’ਚ ਗੱਲ ਕਰ ਰਹੇ ਸਨ ਤਾਂ 9-10 ਅਣਪਛਾਤੇ ਨੌਜਵਾਨ ਉੱਥੇ ਆ ਗਏ ਅਤੇ ਨੌਜਵਾਨ ਨਾਲ ਕੁੱਟਮਾਰ ਕਰ ਕੇ ਉਸ ਦਾ ਮੋਬਾਇਲ ਅਤੇ ਨਗਦੀ ਖੋਹ ਲਈ ਅਤੇ ਕੁੜੀ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਅਤੇ ਉਸ ਦਾ ਦੋਸਤ ਘਟਨਾ ਤੋਂ ਬਾਅਦ ਮੁਫਸਿਲ ਥਾਣੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here