ਮੋਦੀ ਨੇ 10 ਲੱਖ ਲੋਕਾਂ ਨੂੰ ਭਰਤੀ ਕਰਨ ਲਈ ਰੁਜ਼ਗਾਰ ਮੇਲੇ ਦੀ ਕੀਤੀ ਸ਼ੁਰੂਆਤ

0
244

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਲੱਖ ਲੋਕਾਂ ਨੂੰ ਭਰਤੀ ਕਰਨ ਦੀ ਮੁਹਿੰਮ ਲਈ ਸ਼ਨੀਵਾਰ ‘ਰੁਜ਼ਗਾਰ ਮੇਲੇ’ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਲਾ ਪਿਛਲੇ ਅੱਠ ਸਾਲਾਂ ’ਚ ਰੁਜ਼ਗਾਰ, ਸਵੈਰੁਜ਼ਗਾਰ ਲਈ ਸਰਕਾਰ ਦੀਆਂ ਕੋਸ਼ਿਸ਼ਾਂ ’ਚ ਮੀਲ ਦਾ ਪੱਥਰ ਹੈ। ਇਸ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 75,000 ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਆਫਰ ਲੈਟਰ ਯਾਨਿ ਨਿਯੁਕਤੀ ਪੱਤਰ ਸੌਂਪੇ। ਰੁਜ਼ਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਫਰ ਲੈਟਰ ਪ੍ਰਾਪਤ ਕਰਨ ਵਾਲੇ ਨਵੇਂ ਭਰਤੀ ਨੌਜਵਾਨਾਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਸਰਕਾਰੀ ਨੌਕਰੀ ਕੋਈ ਸੇਵਾ ਨਹੀਂ, ਸਗੋਂ ਪੂਰੀ ਤਿਆਰੀ ਅਤੇ ਪ੍ਰਤੀਬੱਧਤਾ ਨਾਲ ਦੇਸ਼ ਦੀ ਸੇਵਾ ਕਰਨ ਅਤੇ ਦੇਸ਼ ਲਈ ਕੰਮ ਕਰਨ ਦਾ ਮੌਕਾ ਹੈ।

LEAVE A REPLY

Please enter your comment!
Please enter your name here