24 C
Jalandhar
Thursday, September 19, 2024
spot_img

ਦੀਵਾਲੀ ਦਾ ਸਾਈਡ ਇਫੈਕਟ

ਨਵੀਂ ਦਿੱਲੀ : ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਦੀਵਾਲੀ ਦੀ ਰਾਤ ਕੌਮੀ ਰਾਜਧਾਨੀ ਦੇ ਲੋਕਾਂ ਨੇ ਰੱਜ ਕੇ ਪਟਾਕੇ ਚਲਾਏ | ਕਾਨੂੰਨੀ ਪਾਬੰਦੀ ਦੇ ਬਾਵਜੂਦ ਲੋਕਾਂ ਨੇ ਸੋਮਵਾਰ ਸ਼ਾਮ ਤੋਂ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ | ਸੋਮਵਾਰ ਨੂੰ ਦਿੱਲੀ ਦੀ ਹਵਾ ਦਾ ਮਿਆਰ ‘ਬਹੁਤ ਖਰਾਬ’ ਹੋ ਗਿਆ | ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ‘ਚ ਵੀ ਮੰਗਲਵਾਰ ਸਵੇਰੇ ਹਵਾ ਦੀ ਗੁਣਵੱਤਾ ‘ਖਰਾਬ’ ਅਤੇ ‘ਬਹੁਤ ਖਰਾਬ’ ਸ਼੍ਰੇਣੀਆਂ ‘ਚ ਦਰਜ ਕੀਤੀ ਗਈ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਹਰਿਆਣਾ ਦੇ ਗੁਰੂਗ੍ਰਾਮ ਅਤੇ ਪੰਜਾਬ ਦੇ ਲੁਧਿਆਣਾ ‘ਚ ਸਵੇਰੇ 10:10 ਵਜੇ ਹਵਾ ਗੁਣਵੱਤਾ ਸੂਚਕਾਂਕ ਕ੍ਰਮਵਾਰ 313 ਅਤੇ 269 ਰਿਹਾ | ਪੰਜਾਬ, ਅੰਮਿ੍ਤਸਰ, ਮੰਡੀ ਗੋਬਿੰਦਗੜ੍ਹ, ਪਟਿਆਲਾ, ਜਲੰਧਰ ਅਤੇ ਖੰਨਾ ‘ਚ ਹਵਾ ਦਾ ਮਿਆਰ ਕ੍ਰਮਵਾਰ 249, 208, 225, 260 ਅਤੇ 212 ਦਰਜ ਕੀਤਾ ਗਿਆ ਤੇ ਸਾਰੇ ਸ਼ਹਿਰ ਖਰਾਬ ਹਵਾ ਦੀ ਸ਼੍ਰੇਣੀ ‘ਚ ਰਹੇ | ਪੰਜਾਬ ਸਰਕਾਰ ਨੇ ਦੀਵਾਲੀ ‘ਤੇ ਪਟਾਕੇ ਚਲਾਉਣ ਲਈ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਦੋ ਘੰਟੇ ਦੀ ਇਜਾਜ਼ਤ ਦਿੱਤੀ ਸੀ |

Related Articles

LEAVE A REPLY

Please enter your comment!
Please enter your name here

Latest Articles