ਅੰਮਿ੍ਤਸਰ : ਇੱਥੇ ਭਾਰਤੀ ਕਮਿਊਨਿਸਟ ਪਾਰਟੀ ਅੰਮਿ੍ਤਸਰ (ਦਿਹਾਤੀ) ਦੇ ਦਫਤਰ 40 ਕੋਰਟ ਰੋਡ, ਅੰਮਿ੍ਤਸਰ ‘ਚ ਵੀਰਵਾਰ ਰਾਤ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪਾਰਟੀ ਦਾ ਰਿਕਾਰਡ ਪੁਰਾਣੇ ਦਸਤਾਵੇਜ਼ ਤੇ ਹੋਰ ਜ਼ਰੂਰੀ ਕਾਗਜ਼ਾਤ ਆਦਿ ਸੜ ਗਏ | ਜਿਸ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ ਇੱਕ ਵਜੇ ਦੇ ਕਰੀਬ ਅੱਗ ਲੱਗੀ ਸੀ |
ਅੱਗ ਏਨੀ ਭਿਆਨਕ ਸੀ ਕਿ ਜਿਸ ਉੱਪਰ ਸ਼ੁੱਕਰਵਾਰ ਸ਼ਾਮ ਪੰਜ ਵਜੇ ਤੱਕ ਵੀ ਵਾਰ-ਵਾਰ ਫਾਇਰ ਬਿ੍ਗੇਡ ਅਮਲੇ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ | ਇਹ ਜਾਣਕਾਰੀ ਪਾਰਟੀ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ ਨੇ ਪੱਤਰਕਾਰਾਂ ਨੂੰ ਦਿੱਤੀ | ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ |