17.1 C
Jalandhar
Thursday, November 21, 2024
spot_img

ਫਿਰ ਹੋਈ ‘ਵੰਦੇ ਭਾਰਤ ਐੱਕਸਪ੍ਰੈੱਸ’ ਹਾਦਸਾਗ੍ਰਸਤ

ਨਵੀਂ ਦਿੱਲੀ : ਇੱਕ ਵਾਰ ਫਿਰ ਤੋਂ ਦੇਸ਼ ਦੀ ਸਭ ਤੋਂ ਤੇਜ਼ ਰੇਲ ਗੱਡੀ ‘ਵੰਦੇ ਭਾਰਤ ਐੱਕਸਪ੍ਰੈੱਸ’ ਹਾਦਸੇ ਦਾ ਸ਼ਿਕਾਰ ਹੋ ਗਈ | ਇਹ ਹਾਦਸਾ ਕਲਸਾਡ ਦੇ ਅਤੁਲ ਰੇਲਵੇ ਸਟੇਸ਼ਨ ਕੋਲ ਹੋਇਆ | ਇਸ ਵਾਰ ਵੰਦੇ ਭਾਰਤ ਐੱਕਸਪ੍ਰੈੱਸ ਨਾਲ ਗਊ ਟਕਰਾਅ ਗਈ, ਜਿਸ ਕਾਰਨ ਗੱਡੀ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਅਤੇ ਪਾਣੀ ਦੀ ਸਪਲਾਈ ਬੰਦ ਹੋ ਗਈ | ਘਟਨਾ ਸ਼ਨੀਵਾਰ ਸਵੇੇਰੇ 8:17 ਮਿੰਟ ‘ਤੇ ਹੋਈ |
ਜ਼ਿਕਰਯੋਗ ਹੈ ਕਿ 6 ਅਕਤੂਬਰ ਨੂੰ ਗੁਜਰਾਤ ਦੇ ਹੀ ਅਹਿਮਦਾਬਾਦ ਰੇਲਵੇ ਸਟੇਸ਼ਨ ਕੋਲ ਵੰਦੇ ਭਾਰਤ ਐੱਕਸਪ੍ਰੈੱਸ ਨਾਲ ਮੱਝ ਟਕਰਾ ਗਈ ਸੀ | ਇਸ ਹਾਦਸੇ ਤੋਂ ਠੀਕ ਇੱਕ ਦਿਨ ਬਾਅਦ 7 ਅਕਤੂਬਰ ਨੂੰ ਵੀ ਗੁਜਰਾਤ ਦੇ ਆਨੰਦ ਕੋਲ ਵੰਦੇ ਭਾਰਤ ਸੁਪਰਫਾਸਟ ਨੇ ਇੱਕ ਗਊ ਨੂੰ ਟੱਕਰ ਮਾਰ ਦਿੱਤੀ ਸੀ |

Related Articles

LEAVE A REPLY

Please enter your comment!
Please enter your name here

Latest Articles