15.7 C
Jalandhar
Thursday, November 21, 2024
spot_img

ਦੁਨੀਆ ਭਰ ‘ਚ ਡਰੋਨ ਨਾਲ ਅੱਤਵਾਦੀ ਹਮਲੇ ਦਾ ਖ਼ਤਰਾ : ਜੈਸ਼ੰਕਰ

ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਕਾਊਾਟਰ ਟੈਰੇਰਿਜ਼ਮ ਕਮੇਟੀ ਦੀ ਸਪੈਸ਼ਲ ਮੀਟਿੰਗ ਦਾ ਸ਼ਨੀਵਾਰ ਨੂੰ ਦੂਜਾ ਦਿਨ ਹੈ | ਮੁੰਬਈ ਤੋਂ ਬਾਅਦ ਕਮੇਟੀ ਦੀ ਮੀਟਿੰਗ ਦਿੱਲੀ ‘ਚ ਹੋਈ | ਇਸ ਮੀਟਿੰਗ ‘ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਤਕਨੀਕ ਦੇ ਜ਼ਰੀਏ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦਿੱਤੇ ਜਾਣ ਦੀ ਚੇਤਾਵਨੀ ਦਿੱਤੀ | ਜੈਸ਼ੰਕਰ ਨੇ ਕਿਹਾ ਕਿ ਘੱਟ ਲਾਗਤ ਅਤੇ ਆਸਾਨੀ ਨਾਲ ਮਿਲਣ ਕਾਰਨ ਦੁਨੀਆ ਭਰ ‘ਚ ਡਰੋਨ ਦਾ ਖ਼ਤਰਾ ਵਧ ਰਿਹਾ ਹੈ | ਵਿਦੇਸ਼ ਮੰਤਰੀ ਨੇ ਕਿਹਾ, ਅੱਤਵਾਦੀ ਸਮੂਹ ਇੰਟਰਨੈੱਟ ਦਾ ਇਸਤੇਮਾਲ ਸਮਾਜ ਨੂੰ ਅਸਥਿਰ ਕਰਨ ਲਈ ਕਰ ਰਹੇ ਹਨ | ਉਨ੍ਹਾਂ ਲਈ ਸੋਸ਼ਲ ਮੀਡੀਆ ਪਲੇਟਫਾਰਮ ਵੀ ਕੱਟਰਤਾ ਅਤੇ ਸਾਜ਼ਿਸ਼ਾਂ ਫੈਲਾਉਣ ਦਾ ਟੂਲ-ਕਿਟ ਬਣ ਗਿਆ ਹੈ | ਟੈਕਨਾਲੋਜੀ ਦੀ ਆਸਾਨੀ ਨਾਲ ਉਪਲੱਬਧਤਾ ਨੇ ਅੱਤਵਾਦੀਆਂ ਦੀ ਸਮਰਥਾ ਵਧਾ ਦਿੱਤੀ ਹੈ | ਇਸ ਦੇ ਜ਼ਰੀਏ ਉਹ ਅਸਾਨੀ ਨਾਲ ਕਿਤੇ ਵੀ ਹਮਲਾ ਕਰ ਸਕਦੇ ਹਨ |
ਜੈਸ਼ੰਕਰ ਨੇ ਕਿਹਾ ਕਿ ਇਸ ਮੀਟਿੰਗ ਤੋਂ ਇਹ ਸਾਬਤ ਹੁੰਦਾ ਹੈ ਕਿ ਕਾਊਾਟਰ ਟੈਰੇਰਿਜ਼ਮ ਸੁਰੱਖਿਆ ਪ੍ਰੀਸ਼ਦ ਦੀ ਪਹਿਲ ਬਣ ਗਈ ਹੈ | ਉਨ੍ਹਾ ਕਿਹਾ ਦਿੱਲੀ ‘ਚ ਹੋ ਰਹੀ ਇਸ ਮੀਟਿੰਗ ‘ਚ ਅੰਤਰਰਾਸ਼ਟਰੀ ਭਾਈਚਾਰੇ ਦੇ ਮੈਂਬਰਾਂ ਦੀ ਮੌਜੂਦਗੀ ਦੱਸਦੀ ਹੈ ਕਿ ਯੂ ਐੱਨ ਐੱਸ ਸੀ ਦੇ ਮੈਂਬਰ ਅੱਤਵਾਦ ਨੂੰ ਖ਼ਤਮ ਕਰਨਾ ਚਾਹੁੰਦੇ ਹਨ | ਬਾਵਜੂਦ ਇਸ ਦੇ ਅੱਤਵਾਦ ਦਾ ਖ਼ਤਰਾ ਵਧ ਰਿਹਾ ਹੈ | ਯੂ ਐੱਨ ਐੱਸ ਸੀ ਦੀ 1267 ਕਮੇਟੀ ਮੁਤਾਬਕ ਅੱਤਵਾਦ ਦਾ ਸਭ ਤੋਂ ਜ਼ਿਆਦਾ ਖ਼ਤਰਾ ਏਸ਼ੀਆ ਅਤੇ ਅਫਰੀਕਾ ‘ਚ ਹੈ | ਭਾਰਤ ਅੱਤਵਾਦੀ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਟਰੱਸਟ ਫੰਡ ‘ਚ ਅੱਧਾ ਮਿਲੀਅਨ ਡਾਲਰ, ਮਤਲਬ ਕਰੀਬ 4 ਕਰੋੜ ਰੁਪਏ ਦੀ ਮਦਦ ਦੇਵੇਗਾ | ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯੂ ਐੱਨ ਐੱਸ ਸੀ ‘ਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਅਤੇ ਸੰਯੁਕਤ ਰਾਸ਼ਟਰ ਚਾਰਟਰ ‘ਚ ਕਿਸੇ ਵੀ ਬਦਲਾਅ ਨੂੰ ਮਨਜ਼ੂਰੀ ਦੇਣ ਲਈ ਜ਼ਿੰਮੇਵਾਰ ਹੈ | ਇਸ ਦੇ ਪੰਜ ਸਥਾਈ ਮੈਂਬਰ ਹਨ | ਇਸ ‘ਚ ਅਮਰੀਕਾ, ਰੂਸ, ਬਿ੍ਟੇਨ, ਫਰਾਂਸ ਅਤੇ ਚੀਨ ਹਨ | ਇਸ ਦੇ ਨਾਲ ਹੀ ਹਰ ਦੋ ਸਾਲ ਲਈ 10 ਅਸਥਾਈ ਮੈਂਬਰਾਂ ਨੂੰ ਵੀ ਚੁਣਿਆ ਜਾਂਦਾ ਹੈ | ਭਾਰਤ ਬ੍ਰਾਜ਼ੀਲ, ਅਲਬਾਨੀਆ, ਘਾਨਾ, ਆਇਰਲੈਂਡ, ਕੀਨੀਆ, ਮੈਕਸੀਕੋ, ਨਾਰਵੇ, ਯੂ ਏ ਈ ਹਾਲੇ ਵੀ ਯੂ ਐੱਨ ਐੱਸ ਸੀ ਦੇ ਅਸਥਾਈ ਮੈਂਬਰ ਹਨ |

Related Articles

LEAVE A REPLY

Please enter your comment!
Please enter your name here

Latest Articles