10.9 C
Jalandhar
Friday, December 27, 2024
spot_img

ਭਾਰਤ ਫਾਈਨਲ ‘ਚ ਪੁੱਜਣ ‘ਚ ਨਾਕਾਮ

ਐਡੀਲੇਡ : ਇੰਗਲੈਂਡ ਵੀਰਵਾਰ ਭਾਰਤ ਨੂੰ ਟੀ-20 ਵਿਸ਼ਵ ਕੱਪ ਸੈਮੀਫਾਈਨਲ ‘ਚ 10 ਵਿਕਟਾਂ ਨਾਲ ਸ਼ਿਕਸਤ ਦੇ ਕੇ ਫਾਈਨਲ ‘ਚ ਪੁੱਜ ਗਿਆ, ਜਿੱਥੇ ਉਹ ਪਾਕਿਸਤਾਨ ਨਾਲ ਭਿੜੇਗਾ | ਇੰਗਲੈਂਡ ਨੇ ਭਾਰਤ ਦੀਆਂ 6 ਵਿਕਟਾਂ ‘ਤੇ 168 ਦੌੜਾਂ ਦੇ ਜਵਾਬ ‘ਚ ਬਗੈਰ ਕੋਈ ਵਿਕਟ ਗੁਆਏ 16 ਓਵਰਾਂ ‘ਚ 170 ਦੌੜਾਂ ਬਣਾਈਆਂ |
ਜੋਸ ਬਟਲਰ ਨੇ ਨਾਬਾਦ 80 ਤੇ ਐਲੇਕਸ ਹੇਲਸ ਨੇ ਨਾਬਾਦ 86 ਦੌੜਾਂ ਬਣਾਈਆਂ | ਭਾਰਤ ਦੀ ਸ਼ੁਰੂਆਤ ਕਾਫੀ ਖਰਾਬ ਰਹੀ, ਪਰ ਵਿਰਾਟ ਕੋਹਲੀ ਤੇ ਹਾਰਦਿਕ ਪਾਂਡਿਆ ਨੇ ਪਾਰੀ ਨੂੰ ਸੰਭਾਲਿਆ | ਦੋਵਾਂ ਨੇ ਕ੍ਰਮਵਾਰ 50 ਤੇ 63 ਦੌੜਾਂ ਬਣਾਈਆਂ | ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਭਾਰਤੀ ਸਿਤਾਰੇ ਕੁਝ ਖਾਸ ਨਹੀਂ ਕਰ ਸਕੇ | ਕੇ ਐੱਲ ਰਾਹੁਲ ਪੰਜ ਗੇਂਦਾਂ ‘ਤੇ ਪੰਜ ਦੌੜਾਂ ਹੀ ਬਣਾ ਸਕਿਆ | ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੂਰੀਆ ਕੁਮਾਰ ਵੀ 14 ਦੌੜਾਂ ਹੀ ਬਣਾ ਸਕਿਆ | ਕਪਤਾਨ ਰੋਹਿਤ ਸ਼ਰਮਾ ਨੇ 28 ਗੇਂਦਾਂ ‘ਤੇ 27 ਦੌੜਾਂ ਬਣਾਈਆਂ |

Related Articles

LEAVE A REPLY

Please enter your comment!
Please enter your name here

Latest Articles