ਬਜ਼ੁਰਗ ਵੋਟਰਾਂ ‘ਚ ਜ਼ਬਰਦਸਤ ਉਤਸ਼ਾਹ

0
220

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਬਜ਼ੁਰਗ ਵੋਟਰਾਂ ‘ਚ ਵੋਟਿੰਗ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਰਿਹਾ | ਘਰ ‘ਚ ਬੈਲਟ ਪੇਪਰ ਨਾਲ ਵੋਟ ਪਾਉਣ ਦੀ ਸੁਵਿਧਾ ਦੇ ਬਾਵਜੂਦ 90 ਸਾਲ ਤੋਂ ਜ਼ਿਆਦਾ ਉਮਰ ਦੇ ਵੋਟਰ ਪੋਿਲੰਗ ਬੂਥ ‘ਤੇ ਆ ਕੇ ਵੋਟ ਪਾਉਂਦੇ ਦੇਖੇ ਗਏ | ਇਨ੍ਹਾਂ ‘ਚ ਔਰਤਾਂ ਅਤੇ ਮਰਦ ਦੋਵੇਂ ਸ਼ਾਮਲ ਸਨ | ਚੰਬਾ ‘ਚ 103 ਸਾਲ ਦੇ ਸ਼ਤਯੂ ਜ਼ਿਲ੍ਹਾ ਆਇਕਨ ਵੋਟਰ ਪਿਆਰ ਸਿੰਘ ਨੇ ਪੋਿਲੰਗ ਬੂਥ ‘ਤੇ ਪਹੁੰਚ ਕੇ ਵੋਟ ਪਾਈ | ਉਹ 1952 ਤੋਂ ਲੈ ਕੇ ਲਗਾਤਾਰ ਵੋਟ ਪਾਉਂਦੇ ਆ ਰਹੇ ਹਨ | ਕਿਨੌਰ ਦੇ ਚਸਕ ਭਟੋਰੀ ਪੋਿਲੰਗ ਬੂਥ ‘ਤੇ 83 ਸਾਲਾ ਦੀ ਮਹਿਲਾ ਨੇ ਵੋਟ ਪਾਈ | ਇਹ ਸੂਬੇ ਦਾ ਇਸ ਤਰ੍ਹਾਂ ਦਾ ਪੋਿਲੰਗ ਬੂਥ ਹੈ, ਜਿੱਥੇ ਪਹੁੰਚਣ ਲਈ ਪੋਿਲੰਗ ਪਾਰਟੀ ਨੂੰ 14 ਕਿਲੋਮੀਟਰ ਪੈਦਲ ਚੱਲ ਕੇ ਪਹੁੰਚਣਾ ਪਿਆ | ਚੰਬਾ ਦੇ ਚੁਰਾਹੇ ‘ਚ 105 ਸਾਲ ਦੀ ਮਹਿਲਾ ਨੇ ਵੋਟ ਪਾਈ | ਬਿਲਾਸਪੁਰ ਦੇ ਝੰਡੁਤਾ ਵਿਧਾਨਸਭਾ ਖੇਤਰ ਦੇ ਵਿਜੈਪੁਰ ਪੋਿਲੰਗ ਬੂਥ ‘ਤੇ 98 ਸਾਲ ਦੀ ਮਦਾਰੀ ਰਾਮ ਨੇ ਵੋਟ, ਘੁਮਾਰਵੀ ਸੀਟ ‘ਤੇ 92 ਸਾਲ ਦੀ ਤੁਲਸੀ ਦੇਵੀ ਅਤੇ 91 ਸਾਲ ਦੀ ਬਦਰੀ ਦੇਵੀ ਨੇ ਵੋਟ ਪਾਈ | ਹਿਮਾਚਲ ‘ਚ 100 ਤੋਂ ਉਪਰ ਉਮਰ ਵਾਲੇ 1316 ਵੋਟਰ ਹਨ | ਇਨ੍ਹਾਂ ‘ਚੋਂ 7 ਵੋਟਰਾਂ ਦੀ ਉਮਰ 122 ਸਾਲ ਹੈ | ਸੂਬੇ ਦੇ ਚੋਣ ਕਮਿਸ਼ਨ ਵਿਭਾਗ ਨੇ ਇਸ ਵਾਰ ਸਾਰੇ 100 ਤੋਂ ਉਪਰ ਵਾਲੇ ਵੋਟਰਾਂ ਨੂੰ ਸਨਮਾਨਿਤ ਕੀਤਾ |

LEAVE A REPLY

Please enter your comment!
Please enter your name here