ਨਾ ਭਾਰਤ, ਨਾ ਪਾਕਿਸਤਾਨ…

0
232

ਮੈਲਬਰਨ : ਇੰਗਲੈਂਡ ਨੇ ਐਤਵਾਰ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਦਾ ਇਤਿਹਾਸ ਬਣਾ ਦਿੱਤਾ | ਇਸ ਤੋਂ ਇਲਾਵਾ ਵਨ ਡੇ ਵਿਸ਼ਵ ਚੈਂਪੀਅਨ ਵੀ ਹੈ ਤੇ ਇਸ ਸਾਲ ਦਾ ਟੀ-20 ਵੀ ਉਸ ਨੇ ਜਿੱਤ ਲਿਆ ਹੈ |
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ 8 ਵਿਕਟਾਂ ‘ਤੇ 137 ਦੌੜਾਂ ਬਣਾਈਆਂ | ਇੰਗਲੈਂਡ ਨੇ ਜੇਤੂ ਦੌੜਾਂ ਪੰਜ ਵਿਕਟਾਂ ਗੁਆ ਕੇ 19 ਓਵਰਾਂ ਵਿਚ ਬਣਾ ਲਈਆਂ |
ਬੇਨ ਸਟੋਕਸ 52 ਦੌੜਾਂ ‘ਤੇ ਨਾਟਆਊਟ ਰਿਹਾ | ਪਾਕਿਸਤਾਨ ਵੱਲੋਂ ਸਭ ਤੋਂ ਵੱਧ 38 ਦੌੜਾਂ ਸ਼ਾਨ ਮਸੂਦ ਨੇ ਬਣਾਈਆਂ | ਬਾਬਰ ਆਜ਼ਮ 28 ਗੇਂਦਾਂ ‘ਤੇ 32 ਦੌੜਾਂ ਬਣਾ ਕੇ ਆਊਟ ਹੋ ਗਿਆ | ਇੰਗਲੈਂਡ ਦੇ ਸੈਮ ਕਰਨ ਨੇ ਤਿੰਨ ਵਿਕਟਾਂ ਲੈ ਕੇ ਪਾਕਿਸਤਾਨ ਦਾ ਲੱਕ ਤੋੜਿਆ | ਇੰਗਲੈਂਡ ਨੂੰ 12 ਕਰੋੜ 88 ਲੱਖ ਰੁਪਏ ਤੇ ਪਾਕਿਸਤਾਨ ਨੂੰ 6 ਕਰੋੜ 44 ਲੱਖ ਰੁਪਏ ਮਿਲੇ |

LEAVE A REPLY

Please enter your comment!
Please enter your name here