ਨੁਸਾ ਦੁੁਆ (ਇੰਡੋਨੇਸ਼ੀਆ) : ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਜੋ ਬਾਲੀ ‘ਚ ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਪੁੱਜੇ ਸਨ, ਨੂੰ ਅਚਾਨਕ ਤਬੀਅਤ ਵਿਗੜਨ ਕਾਰਨ ਹਸਪਤਾਲ ‘ਚ ਦਾਖਲ ਕਰਾਉਣਾ ਪਿਆ | ਇੰਡੋਨੇਸ਼ੀਆਈ ਅਧਿਕਾਰੀਆਂ ਨੇ ਦੱਸਿਆ ਕਿ ਉਹ ਬਿਮਾਰ ਹਨ | ਉਧਰ, ਲਾਵਰੋਵ ਨੇ ਦਾਅਵਾ ਕੀਤਾ ਕਿ ਉਹ ਜੀ-20 ਸੰਮੇਲਨ ਦੀ ਤਿਆਰੀ ਕਰ ਰਹੇ ਹਨ ਅਤੇ ਆਪਣੇ ਹੋਟਲ ‘ਚ ਹਨ | ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਤਾਸ ਨੇ ਐਸੋਸੀਏਟਿਡ ਪ੍ਰੈੱਸ (ਏ ਪੀ) ਦੀ ਰਿਪੋਰਟ ਦਾ ਖੰਡਨ ਕਰਦਿਆਂ ਉਸ ਨੂੰ ‘ਸਿਰੇ ਦੀ ਝੂਠੀ’ ਕਰਾਰ ਦਿੱਤਾ |




