ਭਾਰਤ ਰੂਸ ਖਿਲਾਫ ਵੋਟਿੰਗ ਤੋਂ ਦੂਰ ਰਿਹਾ

0
401

ਸੰਯੁਕਤ ਰਾਸ਼ਟਰ : ਭਾਰਤ ਸੰਯੁਕਤ ਰਾਸ਼ਟਰ ਮਹਾਂ ਸਭਾ ਵਿਚ ਉਸ ਮਤੇ ਦੇ ਖਰੜੇ ‘ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿਚ ਰੂਸ ਨੂੰ ਯੂਕਰੇਨ ‘ਤੇ ਹਮਲਾ ਕਰਕੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਨ ਅਤੇ ਜੰਗ ਵਿਚ ਹੋਏ ਨੁਕਸਾਨ ਲਈ ਉਸ ਨੂੰ ਮੁਆਵਜ਼ਾ ਦੇਣ ਲਈ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਗਈ ਸੀ | ਤਾਂ ਵੀ, 193 ਮੈਂਬਰੀ ਮਹਾਂ ਸਭਾ ਨੇ ਯੂਕਰੇਨ ਵੱਲੋਂ ਪੇਸ਼ ਕੀਤੇ ਮਤੇ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ | ਮਤੇ ਦੇ ਪੱਖ ‘ਚ 94 ਅਤੇ ਵਿਰੋਧ ‘ਚ 14 ਵੋਟਾਂ ਪਈਆਂ | ਇਸ ਦੇ ਨਾਲ ਹੀ ਭਾਰਤ, ਬੰਗਲਾਦੇਸ਼, ਭੂਟਾਨ, ਬ੍ਰਾਜ਼ੀਲ, ਮਿਸਰ, ਇੰਡੋਨੇਸ਼ੀਆ, ਇਜ਼ਰਾਈਲ, ਨੇਪਾਲ, ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਸਮੇਤ 73 ਮੈਂਬਰ ਵੋਟਿੰਗ ਤੋਂ ਦੂਰ ਰਹੇ | ਬੇਲਾਰੂਸ, ਚੀਨ, ਕਿਊਬਾ, ਉੱਤਰੀ ਕੋਰੀਆ, ਈਰਾਨ, ਰੂਸ ਅਤੇ ਸੀਰੀਆ ਨੇ ਮਤੇ ਦੇ ਖਰੜੇ ਦੇ ਖਿਲਾਫ ਵੋਟ ਪਾਈ |

LEAVE A REPLY

Please enter your comment!
Please enter your name here