ਦੁਬਈ ਜਾਣ ਵਾਲੇ 3 ਪੰਜਾਬੀਆਂ ਤੋਂ ਡੇਢ ਕਰੋੜ ਦੀ ਵਿਦੇਸ਼ੀ ਕਰੰਸੀ ਫੜੀ

0
245

ਚੰਡੀਗੜ੍ਹ : ਅੰਮਿ੍ਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ ‘ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਤਿੰਨ ਯਾਤਰੀਆਂ ਤੋਂ 1.52 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ | ਅੰਮਿ੍ਤਸਰ ਹਵਾਈ ਅੱਡੇ ‘ਤੇ ਲੁਧਿਆਣਾ ਜ਼ੋਨਲ ਯੂਨਿਟ ਦੀ ਟੀਮ ਨੇ ਦੁਬਈ ਜਾਣ ਵਾਲੇ ਦੋ ਯਾਤਰੀਆਂ ਨੂੰ ਰੋਕਿਆ | ਚੈਕਿੰਗ ਦੌਰਾਨ ਟੀਮ ਨੇ 1.08 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ, ਜੋ ਉਨ੍ਹਾਂ ਸਾਮਾਨ ‘ਚ ਲੁਕਾਈ ਹੋਈ ਸੀ | ਚੰਡੀਗੜ੍ਹ ‘ਚ ਡੀ ਆਰ ਆਈ ਟੀਮ ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੁਬਈ ਜਾਣ ਵਾਲੇ ਇੱਕ ਹੋਰ ਯਾਤਰੀ ਨੂੰ ਰੋਕਿਆ ਅਤੇ ਉਸ ਕੋਲੋਂ 44 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ | ਸੂਤਰਾਂ ਨੇ ਦੱਸਿਆ ਕਿ ਦਰਹਾਮ, ਯੂਰੋ ਅਤੇ ਓਮਾਨੀ ਰਿਆਲ ਬਰਾਮਦ ਕੀਤੇ ਗਏ | ਸਾਰੇ ਯਾਤਰੀ ਪੰਜਾਬ ਦੇ ਸਨ |

LEAVE A REPLY

Please enter your comment!
Please enter your name here