ਕਠੂਆ ਕਾਂਡ ਦਾ ਮੁਲਜ਼ਮ ਨਬਾਲਗ ਨਹੀਂ : ਸੁਪਰੀਮ ਕੋਰਟ

0
296

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਕਿਹਾ ਕਿ ਕਠੂਆ ‘ਚ ਅੱਠ ਸਾਲਾ ਬੱਚੀ ਨਾਲ ਸਮੂਹਕ ਬਲਾਤਕਾਰ ਅਤੇ ਹੱਤਿਆ ਦੇ ਸਨਸਨੀਖੇਜ ਮਾਮਲੇ ‘ਚ ਇਕ ਮੁਲਜ਼ਮ ਨਾਬਾਲਗ ਨਹੀਂ ਹੈ ਅਤੇ ਹੁਣ ਉਸ ‘ਤੇ ਨਵੇਂ ਸਿਰੇ ਤੋਂ ਮੁਕੱਦਮਾ ਚਲਾਇਆ ਜਾ ਸਕਦਾ ਹੈ |
ਉਸ ਨੇ ਇਹ ਵੀ ਕਿਹਾ ਕਿ ਉਸੇ ਮੁੱਦੇ ‘ਤੇ ਕਾਨੂੰਨੀ ਸਬੂਤ ਦੀ ਅਣਹੋਂਦ ਵਿਚ ਦੋਸ਼ੀ ਦੀ ਉਮਰ ਬਾਰੇ ਡਾਕਟਰੀ ਰਾਇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ | ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਜੇ ਬੀ ਪਾਰਦੀਵਾਲਾ ਦੀ ਬੈਂਚ ਨੇ ਕਠੂਆ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਸ਼ੁਭਮ ਸਾਂਗਰਾ ਨਾਬਾਲਗ ਸੀ ਅਤੇ ਇਸ ਲਈ ਵੱਖਰੇ ਤੌਰ ‘ਤੇ ਮੁਕੱਦਮਾ ਚਲਾਇਆ ਜਾਵੇਗਾ |

LEAVE A REPLY

Please enter your comment!
Please enter your name here